ਆਕਲੈਂਡ (ਹਰਪ੍ਰੀਤ ਸਿੰਘ) - ਬਰੈਂਪਟਨ ਰਹਿੰਦੇ 43 ਸਾਲਾ ਦਵਿੰਦਰ ਕੌਰ ਤੇ 44 ਨਵਨਿਸ਼ਾਨ ਸਿੰਘ ਬੀਤੇ 20 ਸਾਲਾਂ ਤੋਂ ਸ਼ਾਦੀਸ਼ੁਦਾ ਸਨ ਤੇ ਉਨ੍ਹਾਂ ਦੇ 4 ਬੱਚੇ ਵੀ ਸਨ।
ਪਰ ਬੀਤੇ 6 ਮਹੀਨਿਆਂ ਤੋਂ ਦੋਨੋਂ ਜਣੇ ਵੱਖ ਰਹਿ ਰਹੇ ਸਨ। ਪਰਿਵਾਰਿਕ ਮੈਂਬਰਾਂ ਅਨੁਸਾਰ ਬੀਤੇ ਦਿਨੀਂ ਨਵਨਿਸ਼ਾਨ ਸਿੰਘ ਨੇ ਦਵਿੰਦਰ ਕੌਰ ਨੂੰ ਸਮਝੌਤੇ ਲਈ ਬਰੈਂਪਟਨ ਦੇ ਹੀ ਸਪੈਰੋ ਪਾਰਕ ਵਿੱਚ ਸੱਦਿਆ। ਪਰ ਪਾਰਕ ਵਿੱਚ ਪੁੱਜਣ ਤੋਂ ਬਾਅਦ ਨਵਨਿਸ਼ਾਨ ਸਿੰਘ ਨੇ ਦਵਿੰਦਰ ਕੌਰ ਨੂੰ ਛੁਰੇ ਮਾਰਕੇ ਕਤਲ ਕਰ ਦਿੱਤਾ ਤੇ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਤਾਂ ਸਾਫ ਹੋ ਗਿਆ ਹੈ ਕਿ ਪਰਿਵਾਰਿਕ ਕਲੇਸ਼ ਹੀ ਇਸ ਪਰਿਵਾਰ ਦੀਆਂ ਖੁਸ਼ੀਆਂ ਦੇ ਖਾਤਮੇ ਦਾ ਕਾਰਨ ਬਣਿਆ ਹੈ, ਪਰ ਸਭ ਵਿੱਚ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਦਾ ਹੋਇਆ ਹੈ, ਜੋ ਅੱਜ ਯਤੀਮ ਬਣਕੇ ਰਹਿ ਗਏ ਹਨ।
ਨਵਨਿਸ਼ਾਨ ਸਿੰਘ ਨੂੰ ਘਟਨਾ ਵਾਲੀ ਥਾਂ ਤੋਂ ਕਈ ਕਿਲੋਮੀਟਰ ਦੂਰੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅਦਾਲਤ ਵਿੱਚ ਉਸ 'ਤੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲਾਏ ਗਏ ਹਨ।