ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁੱਜਣ 'ਤੇ ਯਾਤਰੀਆਂ ਨੂੰ ਮਿਲਣ ਵਾਲਾ ਟਰੈਵਲ ਕਾਰਡ ਜੁਲਾਈ ਤੋਂ ਬੰਦ ਕੀਤਾ ਜਾ ਰਿਹਾ ਹੈ ਅਤੇ ਯਾਤਰੀਆਂ ਨੂੰ ਹੁਣ ਇਸ ਦੀ ਥਾਂ ਆਨਲਾਈਨ ਨਿਊਜੀਲੈਂਡ ਟਰੈਵਲਰ ਡੈਕਲੇਰਸ਼ਨ ਭਰਨੀ ਪਏਗੀ।
ਜਿਸ ਵਿੱਚ ਕਸਟਮ, ਬਾਇਓਸਕਿਓਰਟੀ, ਇਮੀਗ੍ਰੇਸ਼ਨ ਤੇ ਹੈਲਥ ਰਿਸਕ ਸਬੰਧੀ ਕਈ ਸੁਆਲ ਪੁੱਛੇ ਜਾਣਗੇ। ਪਹਿਲਾਂ ਯਾਤਰੀਆਂ ਨੂੰ ਜਹਾਜ ਵਿੱਚ ਹੀ ਟਰੈਵਲ ਕਾਰਡ ਮੁੱਹਈਆ ਕਰਵਾਏ ਜਾਂਦੇ ਸਨ।
ਇਹ ਨਵੇਂ ਆਨਲਾਈਨ ਫਾਰਮ 10 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹਨ ਅਤੇ ਸਭ ਤੋਂ ਪਹਿਲਾਂ ਵਲੰਿਗਟਨ ਤੇ ਕ੍ਰਾਈਸਚਰਚ ਏਅਰਪੋਰਟ 'ਤੇ ਸ਼ੁਰੂ ਹੋਣਗੇ। ਉਸਤੋਂ ਬਾਅਦ ਜੁਲਾਈ ਅੱਧ ਤੋਂ ਲੈਕੇ ਜੁਲਾਈ ਅੰਤ ਤੱਕ ਕੁਈਨਜ਼ਟਾਊਨ ਏਅਰਪੋਰਟ 'ਤੇ ਅਤੇ ਉਸਤੋਂ ਬਾਅਦ ਅਗਸਤ ਵਿੱਚ ਆਕਲੈਂਡ ਦੇ ਏਅਰਪੋਰਟ 'ਤੇ ਲਾਗੂ ਹੋਣਗੇ।