Sunday, 04 June 2023
25 May 2023 New Zealand

ਨਿਊਜੀਲੈਂਡ ਸਰਕਾਰ ਨੇ ਹਜਾਰਾਂ ਜੀ.ਪੀ. ਅਤੇ ਕਮਿਊਨਿਟੀ ਨਰਸਾਂ ਦੀਆਂ ਤਨਖਾਹਾਂ ਵਿੱਚ ਕੀਤਾ ਵਾਧਾ

ਨਿਊਜੀਲੈਂਡ ਸਰਕਾਰ ਨੇ ਹਜਾਰਾਂ ਜੀ.ਪੀ. ਅਤੇ ਕਮਿਊਨਿਟੀ ਨਰਸਾਂ ਦੀਆਂ ਤਨਖਾਹਾਂ ਵਿੱਚ ਕੀਤਾ ਵਾਧਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਬਹੁਤ ਹੀ ਅਹਿਮ ਫੈਸਲਾ ਲੈਂਦਿਆਂ 6000 ਤੋਂ ਵਧੇਰੇ ਜੀ.ਪੀ. ਅਤੇ ਕਮਿਊਨਿਟੀ ਨਰਸਾਂ ਦੀਆਂ ਤਨਖਾਹਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।
ਇਨ੍ਹਾਂ ਸਿਹਤ ਮਾਹਿਰਾਂ ਦੀਆਂ ਤਨਖਾਹਾਂ ਵਿੱਚ ਕਰੀਬ 8% ਦਾ ਵਾਧਾ ਕੀਤਾ ਗਿਆ ਹੈ।
ਮਨਿਸਟਰ ਆਫ ਹੈਲਥ ਡਾਕਟਰ ਆਇਸ਼ਾ ਵੇਰਲ ਨੇ ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਕਿ ਹਸਪਤਾਲਾਂ ਦੀਆਂ ਨਰਸਾਂ ਦੇ ਮੁਕਾਬਲੇ ਜੋ ਘੱਟ ਤਨਖਾਹ ਇਨ੍ਹਾਂ ਸਿਹਤ ਮਾਹਿਰਾਂ ਨੂੰ ਮਿਲ ਰਹੀ ਸੀ, ਉਸਨੂੰ ਬਰਾਬਰ ਕਰ ਦਿੱਤਾ ਗਿਆ ਹੈ।
ਇਸ ਸਾਲ ਦੇ ਸ਼ੁਰੂ ਵਿੱਚ ਐਜਡ ਕੇਅਰ, ਹੋਸਪਾਈਸ, ਹੋਮ ਐਂਡ ਕਮਿਊਨਿਟੀ ਸੁਪੋਰਟ, ਕਾਓਪਾਪਾ ਮਾਓਰੀ ਅਤੇ ਪੈਸੇਫਿਕਾ ਪ੍ਰੋਵਾਈਡਰਾਂ ਨੂੰ ਤਨਖਾਹਾਂ ਦੇ ਵਿੱਚ ਵਾਧਾ ਐਲਾਨਿਆ ਗਿਆ ਸੀ ਪਰ ਉਸ ਵੇਲੇ ਜੀਪੀ ਕਲੀਨਿਕ ਵਿੱਚ ਕੰਮ ਕਰਦੀਆਂ ਨਰਸਾਂ ਨੂੰ ਇਹ ਵਾਧਾ ਨਹੀਂ ਮਿਲਿਆ ਸੀ, ਜਿਸ ਕਾਰਨ ਉਹ ਕਾਫੀ ਨਾਰਾਜ ਸਨ। ਪਰ ਹੁਣ ਸਰਕਾਰ ਨੇ ਉਨ੍ਹਾਂ ਦੀ ਨਰਾਜਗੀ ਦੂਰ ਕਰ ਦਿੱਤੀ ਹੈ।

ADVERTISEMENT
NZ Punjabi News Matrimonials