ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀਆਂ ਗਰਮੀਆਂ ਵਿੱਚ ਨਿਊਜੀਲੈਂਡ ਅਤੇ ਸਿੰਘਾਪੁਰ ਵਿਚਾਲੇ ਹੋਰ ਨਵੀਆਂ ਉਡਾਣਾ ਦੀ ਸ਼ੁਰੂਆਤ ਕੀਤੀ ਜਾਏਗੀ।
ਸਿੰਘਾਪੁਰ ਏਅਲਾਈਨਜ਼ ਨੇ ਇਸ ਸਬੰਧੀ ਅੱਜ ਐਲਾਨ ਕਰਦਿਆਂ ਦੱਸਿਆ ਹੈ ਕਿ ਨਵੰਬਰ 19 ਤੋਂ ਚੈਂਗਾਈ ਏਅਰਪੋਰਟ ਤੋਂ ਕ੍ਰਾਈਸਚਰਚ ਲਈ ਹਫਤੇ ਦੀਆਂ 3 ਨਵੀਆਂ ਉਡਾਣਾ ਦੀ ਸ਼ੁਰੂਆਤ ਕੀਤੀਆਂ ਜਾਣਗੀਆਂ। ਇਹ ਉਡਾਣਾ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉੱਡਣਗੀਆਂ।
ਇਸ ਤੋਂ ਇਲਾਵਾ ਏਅਰਲਾਈਨ ਨੇ ਸਾਰਾ ਸਾਲ ਚੱਲਣ ਵਾਲੀ ਰੋਜਾਨਾ ਦੀ ਉਡਾਣ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਹੈ।
ਸਿੰਘਾਪੁਰ ਏਅਰਲਾਈਨਜ਼ ਨੇ ਇਨ੍ਹਾਂ ਨਵੀਆਂ ਉਡਾਣਾ ਸ਼ੁਰੂ ਕੀਤੇ ਜਾਣ ਦਾ ਕਾਰਨ ਬਾਰਡਰ ਰੀਓਪਨਿੰਗ ਤੋਂ ਬਾਅਦ ਕ੍ਰਾਈਸਚਰਚ ਤੇ ਸਾਊਥ ਆਈਲੈਂਡ ਲਈ ਵਧੇ ਟੂਰੀਜ਼ਮ ਨੂੰ ਦੱਸਿਆ ਹੈ।