ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਵਲੋਂ ਜਾਰੀ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਬੇਅ ਆਫ ਪਲੈਂਟੀ ਦੇ ਕਾਵਿਰਾਉ ਇਲਾਕੇ ਵਿੱਚ 4 ਮਹਿਲਾਵਾਂ ਨੂੰ ਇੱਕ ਅਣਪਛਾਤੇ ਵਿਅਕਤੀ ਵਲੋਂ ਅਪਰੋਚ ਕੀਤਾ ਗਿਆ ਹੈ ਤੇ ਇਸੇ ਲਈ ਕਮਿਊਨਿਟੀ ਨੂੰ ਅਲਰਟ ਜਾਰੀ ਕੀਤਾ ਗਿਆ ਹੈ।
ਪੁਲਿਸ ਵਲੋਂ ਇਨ੍ਹਾਂ ਚਾਰੋਂ ਮਾਮਲਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਵਿਅਕਤੀ ਨੇ ਉਸ ਵੇਲੇ ਮਹਿਲਾਵਾਂ ਤੱਕ ਪਹੁੰਚ ਕੀਤੀ, ਜਦੋਂ ਉਹ ਸੈਰ ਲਈ ਜਾ ਰਹੀਆਂ ਸਨ।
ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ 'ਤੇ 105 ਨੰਬਰ 'ਤੇ ਕਾਲ ਕਰਕੇ ਜਾਣਕਾਰੀ ਦੇਣ ਦੀ ਗੱਲ ਕਹੀ ਹੈ।