ਆਕਲੈਂਡ (ਹਰਪ੍ਰੀਤ ਸਿੰਘ) - ਵਾਇਟਾਕੀ ਵਾਈਟਸਟੋਨ ਜੀਓਪਾਰਕ ਨਿਊਜੀਲੈਂਡ ਦਾ ਪਹਿਲਾ ਅਤੇ ਆਸਟ੍ਰੇਲੇਸ਼ੀਆ ਦਾ ਸਿਰਫ ਇੱਕੋ-ਇੱਕ ਜਿਓਪਾਰਕ ਹੈ, ਜਿਸਨੂੰ ਯੂਨੇਸਕੋ ਵਲੋਂ ਮਾਨਤਾ ਦਿੱਤੀ ਗਈ ਹੈ। ਇਸ ਪਾਰਕ ਨੂੰ ਯੂਨੇਸਕੋ ਵਲੋਂ ਮਾਨਤਾ ਦੁਆੳੇੇੁਣ ਲਈ ਲੋਕਲ ਰਿਹਾਇਸ਼ੀਆਂ ਵਲੋਂ ਅਣਥੱਕ ਮਿਹਨਤ ਕੀਤੀ ਗਈ ਹੈ।
ਵਾਇਟਾਕੀ ਵਾਈਟਸਟੋਨ ਜੀਓਪਾਰਕ ਟਰਸਟ ਦੀ ਚੈਅਰ ਹੈਲਨ ਜੈਨਸਨ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ।
ਵਾਇਟਾਕੀ ਵਾਈਟਸਟੋਨ ਜੀਓਪਾਰਕ 7200 ਵਰਗ ਕਿਲੋਮੀਟਰ ਦਾ ਇਲਾਕਾ ਕਵਰ ਕਰਦਾ ਹੈ ਤੇ ਇੱਥੇ ਵੱਖੋ-ਵੱਖ ਜੀਓਲੋਜੀਕਲ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਵਿੱਚ ਲਾਈਮਸਟੋਨ ਕਲਿੱਫ, ਗਲੇਸ਼ੀਅਲ ਵੈਲੀ, ਐਨਸ਼ੀਂਟ ਮੈਰਿਨ ਫੋਸੀਲਜ਼ ਆਦਿ ਸ਼ਾਮਿਲ ਹਨ।