ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਵਿੱਚ ਕੋਰੋਨਾ ਵਾਇਰਸ ਦੇ ਕਰਕੇ ਜਾਰੀ ਕੀਤੀਆਂ ਸਖਤਾਈਆਂ ਨੂੰ 14 ਦਿਨ ਹੋ ਗਏ ਹਨ ਅਤੇ ਇਹ ਸਖਤਾਈਆਂ ਇਤਿਹਾਸਿਕ ਹਨ, ਕਿਉਂਕਿ ਨਿਊਜੀਲੈਂਡ ਵਿੱਚ ਕਦੇ ਵੀ ਪਹਿਲਾਂ ਲੌਕਡਾਊਨ ਵਰਗੀ ਸਥਿਤੀ ਨਹੀਂ ਬਣੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਇਸ ਗੱਲ ਤੋਂ ਸੰਤੁਸ਼ਟ ਤਾਂ ਹਨ ਕਿ ਅਜੇ ਤੱਕ ਨਿਊਜੀਲੈਂਡ ਵਿੱਚ ਕੋਰੋਨਾ ਦੇ ਬਿਮਾਰਾਂ ਦੀ ਗਿਣਤੀ ਕਾਬੂ ਵਿੱਚ ਹੈ। ਪਰ ਅੱਜ ਉਨ੍ਹਾਂ ਇਹ ਵੀ ਸਾਫ ਕੀਤਾ ਹੈ ਕਿ ਲੜਾਈ ਅਜੇ ਬਾਕੀ ਹੈ ਅਤੇ ਨਿਊਜੀਲੈਂਡ ਵਾਸੀਆਂ ਲਈ ਹੀ ਇਹ ਲੌਕਡਾਊਨ ਨੂੰ 4 ਹਫਤੇ ਤੋਂ ਪਹਿਲਾਂ ਖਤਮ ਨਹੀਂ ਕੀਤਾ ਜਾਏਗਾ।
ਇਨ੍ਹਾਂ ਹੀ ਨਹੀਂ ਉਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਇਨ੍ਹਾਂ ਸਧਾਰਨ ਦਿਖਦੇ ਹਲਾਤਾਂ ਨੂੰ ਸਸਤੇ ਵਿੱਚ ਨਾ ਲੈਣ ਦੀ ਗੱਲ ਆਖੀ ਹੈ ਅਤੇ ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣ ਲਈ ਕਿਹਾ ਹੈ।