Sunday, 04 June 2023
26 May 2023 New Zealand

ਮੈਕਡੋਨਲਡ ਦਾ ਚਿਕਨ ਖਾਣ ਦੇ ਸ਼ੋਕੀਨ ਸਾਵਧਾਨ!

ਐਮ ਪੀ ਆਈ ਨੇ ਮੈਕਡੋਨਲਡ ਖਿਲਾਫ ਛਾਣਬੀਣ ਕੀਤੀ ਸ਼ੁਰੂ
ਮੈਕਡੋਨਲਡ ਦਾ ਚਿਕਨ ਖਾਣ ਦੇ ਸ਼ੋਕੀਨ ਸਾਵਧਾਨ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਕਡੋਨਡ ਦਾ ਚਿਕਨ ਖਾਣ ਦੇ ਸ਼ੋਕੀਨ ਸਾਵਧਾਨ, ਕਿਉਂਕਿ ਬੀਤੇ ਸਮੇਂ ਵਿੱਚ ਨਿਊਜੀਲੈਂਡ ਦੇ ਕਈ ਇਲਾਕਿਆਂ ਦੇ ਮੈਕਡੋਨਲਡ ਦੇ ਸਟੋਰਾਂ ਤੋਂ ਚੰਗੀ ਤਰਾਂ ਨਾ ਪੱਕਿਆ ਚਿਕਨ ਵੇਚਣ ਦੀਆਂ ਸ਼ਿਕਾਇਤਾਂ ਆਈਆਂ ਹਨ ਤੇ ਇਸ ਨੂੰ ਲੈਕੇ ਮਨਿਸਟਰੀ ਆਫ ਪ੍ਰਾਇਮਰੀ ਇੰਡਸਟਰੀਜ਼ (ਐਮ ਪੀ ਆਈ) ਨੇ ਮੈਕਡੋਨਲਡ ਖਿਲਾਫ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਐਨ ਜੈਡ ਫੂਡ ਸੈਫਟੀ ਦੇ ਡਿਪਟੀ ਡਾਇਰੈਕਟਰ ਵਿਨਸੈਂਟ ਆਰਬਕਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਕਡੋਨਲਡ ਖਿਲਾਫ ਅਜਿਹੀਆਂ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ ਤੇ ਉਨ੍ਹਾਂ ਦੱਸਿਆ ਕਿ ਹਰ ਸ਼ਿਕਾਇਤ ਨੂੰ ਪਹਿਲ ਦੇ ਆਧਾਰ 'ਤੇ ਦੇਖਿਆ ਜਾ ਰਿਹਾ ਹੈ।
ਆਰਬਕਲ ਨੇ ਨਿਊਜੀਲੈਂਡ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜੇ ਤੁਹਾਨੂੰ ਕੱਚਾ ਚਿਕਨ ਪ੍ਰੋਸਿਆ ਜਾਂਦਾ ਹੈ ਤਾਂ ਸ਼ਿਕਾਇਤ ਕਰਨ ਮੌਕੇ ਉਸਦਾ ਥੋੜਾ ਜਿਹਾ ਸੈਂਪਲ ਸਾਂਭ ਕੇ ਰੱਖੋ।

ADVERTISEMENT
NZ Punjabi News Matrimonials