ਆਕਲੈਂਡ (ਹਰਪ੍ਰੀਤ ਸਿੰਘ) - ਐਨ ਜੈਡ ਐਮ ਈ ਅਡਵਾਈਜਰੀ ਨੂੰ ਬੱਚਿਆਂ ਦੇ ਅਸੁੱਰਖਿਅਤ ਖਿਡੌਣੇ ਵੇਚਣ ਦੇ ਮਾਮਲੇ ਵਿੱਚ $88,000 ਦਾ ਜੁਰਮਾਨਾ ਕੀਤਾ ਗਿਆ ਹੈ।
ਵੇਚਿਆ ਗਿਆ 'ਬੱਕੀ ਬਾਲਜ਼' ਨਾਮ ਦਾ ਮੈਗਨੇਟਿਕ ਖਿਡੌਣਾ ਇੱਕ ਬੱਚੇ ਲਈ ਜਾਨ 'ਤੇ ਬਣ ਆਇਆ ਸੀ, ਜਿਸ ਕਾਰਨ ਇਨ੍ਹਾਂ ਨੂੰ ਅਸੁਰੱਖਿਅਤ ਮੰਨਦਿਆਂ ਇਹ ਜੁਰਮਾਨਾ ਕੰਪਨੀ ਨੂੰ ਲਾਇਆ ਗਿਆ ਹੈ।
ਇਹ ਖਿਡੌਣੇ ਅਕਤੂਬਰ 2020 ਅਤੇ ਸਤੰਬਰ 2021 ਵਿਚਾਲੇ ਗਰੇਬਵਨ ਵੈਬਸਾਈਟ ਰਾਂਹੀ ਵੇਚੇ ਗਏ ਸਨ।
ਅਦਾਲਤ ਵਿੱਚ ਦੱਸਿਆ ਗਿਆ ਕਿ ਜੇ ਇਹ ਮੈਗਨੇਟਿਕ ਬਾਲਾਂ ਵਾਲੇ ਖਿਡੌਣੇ ਬੱਚੇ ਨਿਗਲ ਲੈਣ ਤਾਂ ਸ਼ਰੀਰ ਦੇ ਅੰਦਰ ਕਾਫੀ ਨੁਕਸਾਨ ਪਹੁੰਚਾ ਸਕਦੇ ਸਨ। ਅਜਿਹਾ ਹੀ ਮਸਲਾ ਉਕਤ ਬੱਚੇ ਦੇ ਮਾਮਲੇ ਵਿੱਚ ਹੋਇਆ ਸੀ, ਜਿਸ ਦੇ ਗਲੇ ਵਿੱਚੋਂ ਮੈਗਨੇਟਿਕ ਬਾਲ ਨੂੰ ਆਪਰੇਸ਼ਨ ਕਰਕੇ ਕੱਢਣਾ ਪਿਆ।
2017 ਤੋਂ ਲੈਕੇ ਹੁਣ ਤੱਕ ਅਜਿਹੇ 30 ਕਾਰੋਬਾਰਾਂ ਨੂੰ ਜੁਰਮਾਨਾ ਐਲਾਨਿਆ ਜਾ ਚੁੱਕਾ ਹੈ ਅਤੇ 32 ਕਾਰੋਬਾਰਾਂ ਨੂੰ ਚੇਤਾਵਨੀ ਦੇਕੇ ਛੱਡਿਆ ਜਾ ਚੁੱਕਾ ਹੈ, ਜੋ ਬੱਚਿਆਂ ਦੇ ਖਿਡੌਣੇ ਬਨਾਉਣ ਜਾਂ ਸਪਲਾਈ ਕਰਨ ਦੇ ਮਾਮਲੇ ਵਿੱਚ ਕੁਤਾਹੀ ਵਰਤਦੇ ਹਨ।