ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੀ ਸਾਊਥ ਟੈਰੇਸ ਸਥਿਤ ਡੇਰਫਿਲਡ ਡੈਅਰੀ ਦਾ ਮਾਲਕ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਲੁਟੇਰਿਆਂ ਵਲੋਂ ਉਸਦੇ ਸਟੋਰ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਬੀਤੇ ਦਿਨੀਂ ਹੋਈ ਤਾਜਾ ਲੁੱਟ ਦੀ ਵਾਰਦਾਤ ਵਿੱਚ 3 ਨੌਜਵਾਨ ਲੁਟੇਰੇ ਤਾਂ ਉਸਦੇ ਸਟੋਰ ਵਿੱਚ ਰੱਖੇ ਡੋਨੇਸ਼ਨ ਬੋਕਸ ਅਤੇ ਆਈਸਕ੍ਰੀਮ ਦੇ ਪੈਕ ਤੱਕ ਆਪਣੇ ਨਾਲ ਲੈ ਗਏ।
ਮਾਲਕ ਐਰਲ ਬਾਰਨਸ ਨੇ ਦੱਸਿਆ ਕਿ ਇਸ ਲੁੱਟ ਦੌਰਾਨ ਉਸਦੇ ਸਟੋਰ ਨੂੰ ਬਹੁਤ ਨੁਕਸਾਨ ਪੁੱਜਾ ਹੈ, ਸਟੋਰ ਦੇ ਦੋਨੋਂ ਰੋਲਰ ਡੋਰਜ਼ ਤੇ ਐਂਟਰੈਂਸ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।
ਲੁਟੇਰਿਆਂ ਨੇ ਇਨ੍ਹਾਂ ਨੁਕਸਾਨ ਸਿਰਫ ਆਈਸਕ੍ਰੀਮ ਪੈਕਸ ਤੇ ਡੋਨੇਸ਼ਨ ਬਾਕਸ ਵਿੱਚ ਪਏ $40 ਦੀ ਲੁੱਟ ਨੂੰ ਅੰਜਾਮ ਦੇਣ ਲਈ ਹੀ ਕੀਤਾ, ਜਦਕਿ ਸਟੋਰ ਦੀ ਰਿਪੇਅਰ ਦਾ ਅਨੁਮਾਨਿਤ ਖਰਚਾ ਕਰੀਬ $8000 ਹੋਏਗਾ।