ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਦੂਜੇ ਵੱਡੇ ਬੈਂਕ ਬੀਐਨਜੈਡ ਨੇ ਆਫਿਸ਼ਲ ਕੈਸ਼ ਰੇਟ ਘਟਾਉਣ ਦਾ ਫੈਸਲਾ ਲਿਆ ਹੈ। ਫਿਕਸਡ ਹਾਊਸਿੰਗ ਰੇਟ ਨੂੰ 6.49% (6 ਮਹੀਨੇ ਲਈ), 5.99% (ਇੱਕ ਸਾਲ ਲਈ), 5.69% (2 ਸਾਲਾਂ ਲਈ), 5.59% (4 ਅਤੇ 5 ਸਾਲਾਂ ਲਈ) ਕਰ ਦਿੱਤਾ ਗਿਆ ਹੈ। ਇਸ ਐਲਾਨ ਦੇ ਨਾਲ ਹੀ ਬੀਐਨਜੈਡ, ਟੀਐਸਬੀ ਦੇ ਨਾਲ 6% ਤੋਂ ਘੱਟ ਵਿਆਜ ਦਰ ਆਫਰ ਕਰਨ ਵਾਲਾ ਦੂਜਾ ਬੈਂਕ ਬਣ ਗਿਆ ਹੈ। ਇਸ ਤੋਂ ਪਹਿਲਾਂ ਦੋਨਾਂ ਬੈਂਕਾਂ ਦੀ ਵਿਆਜ ਦਰ ਵਿੱਚ 0.60 ਦਾ ਫਰਕ ਸੀ।