ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਦੀ ਇੱਕ ਮਹਿਲਾ ਨੂੰ ਅਦਾਲਤ ਵਿੱਚ ਹਾਜਿਰ ਹੋਣ ਦੇ ਸੰਮਨ ਜਾਰੀ ਕੀਤੇ ਗਏ ਹਨ। ਮਹਿਲਾ 'ਤੇ ਦੋਸ਼ ਹਨ ਕਿ ਉਸਨੇ ਕਾਨੂੰਨੀ ਸੀਮਾ ਤੋਂ 4 ਗੁਣਾ ਵੱਧ ਸ਼ਰਾਬ ਪੀਕੇ ਗੱਡੀ ਚਲਾਈ ਤੇ 360 ਕਿਲੋਮੀਟਰ ਦਾ ਰਸਤਾ ਗੱਡੀ ਚਲਾਈ ਤੇ ਹਾਦਸਾਗ੍ਰਸਤ ਕੀਤੀ, ਉਸ ਮੌਕੇ ਮਹਿਲਾ ਨਾਲ ਉਸਦੀ 11 ਸਾਲਾ ਧੀ ਵੀ ਸੀ।
ਮਹਿਲਾ ਉਸ ਵੇਲੇ ਕ੍ਰਾਈਸਚਰਚ ਤੋਂ ਡੁਨੇਡਿਨ ਜਾ ਰਹੀ ਸੀ ਤੇ ਨਾਲ ਉਸਦੀ 11 ਸਾਲ ਦੀ ਧੀ ਵੀ ਸੀ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਮਹਿਲਾ ਨੇ ਨਸ਼ੇ ਦੀ ਹਾਲਤ ਵਿੱਚ ਹਾਦਸੇ ਨੂੰ ਵੀ ਅੰਜਾਮ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਕੇ ਆਪਣੇ ਘਰ ਪੁੱਜ ਗਈ। ਬੱਸ ਚੰਗੀ ਕਿਸਮਤ ਨੂੰ ਹਾਦਸੇ ਮੌਕੇ ਰਫਤਾਰ ਜਿਆਦਾ ਨਹੀਂ ਸੀ, ਨਹੀਂ ਤਾਂ ਹਾਦਸਾ ਜਾਨਲੇਵਾ ਸਾਬਿਤ ਹੋਣਾ ਸੀ।