ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਕੈਨੇਡਾ ਦੇ ਅਲਬਰਟਾ ਵਿਧਾਨ ਸਭਾ ਚੋਣਾ ਦੇ ਨਤੀਜੇ ਆਏ, ਇਨ੍ਹਾਂ ਚੋਣਾ ਵਿੱਚ ਵਿੱਚ ਕੈਲਗਰੀ ਅਤੇ ਐਡਮਿੰਟਨ ਤੋਂ ਭਾਈਚਾਰੇ ਤੋਂ 15 ਪੰਜਾਬੀ ਚੋਣਾ ਵਿੱਚ ਖੜੇ ਸਨ, ਜਿੱਤ ਸਿਰਫ 4 ਜਣਿਆਂ ਦੇ ਹੱਥ ਹੀ ਲੱਗੀ ਹੈ
1. ਕੈਲਗਰੀ ਨਾਰਥ ਵੈਸਟ ਤੋਂ ਸੀਟਿੰਗ ਕੈਬਿਨੇਟ ਮਨਿਸਟਰ ਰਾਜਨ ਸਾਹਨੀ ਨੇ ਜਿੱਤ ਹਾਸਿਲ ਕੀਤੀ ਹੈ।
2. ਐਡਮਿੰਟਨ ਦੇ ਮੀਡੋਜ਼ ਇਲਾਕੇ ਤੋਂ ਐਨ ਡੀ ਪੀ ਪਾਰਟੀ ਦੇ ਜਸਵੀਰ ਦਿਓਲ ਨੇ ਜਿੱਤ ਹਾਸਿਲ ਕੀਤੀ ਹੈ। ਜਸਵੀਰ ਦਿਓਲ ਨੇ ਸੱਤਾਧਾਰੀ ਯੂ ਸੀ ਪੀ ਦੇ ਅਮ੍ਰਿਤਪਾਲ ਸਿੰਘ ਮਠਾੜੂ ਨੂੰ ਹਰਾਇਆ ਹੈ।
3. ਕੈਲਗਰੀ ਦੇ ਹੀ ਫਾਲਕਨਰਿਜ ਇਲਾਕੇ ਤੋਂ ਐਨ ਡੀ ਪੀ ਦੇ ਪਰਮੀਤ ਸਿੰਘ ਬੋਪਾਰਾਏ ਨੇ ਯੂ ਸੀ ਪੀ ਦੇ ਸੀਟਿੰਗ ਐਮ ਐਲ ਏ ਦਵਿੰਦਰ ਤੂਰ ਨੂੰ ਹਰਾਇਆ ਹੈ।
4. ਕੈਲਗਰੀ ਨਾਰਥ ਈਸਟ ਤੋਂ ਐਨ ਡੀ ਪੀ ਦੇ ਗੁਰਿੰਦਰ ਬਰਾੜ ਵਲੋਂ ਯੂ ਸੀ ਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ ਹੈ।
ਯੂਸੀਪੀ ਨੇ ਇਨ੍ਹਾਂ ਚੋਣਾ ਵਿੱਚ 49 ਸੀਟਾਂ ਜਿੱਤ ਕੇ ਬਹੁਮਤ ਹਾਸਿਲ ਕੀਤਾ ਹੈ, ਜਦਕਿ ਐਨ ਡੀ ਪੀ ਨੂੰ 39 ਸੀਟਾਂ ਮਿਲੀਆਂ ਹਨ। ਪਰ 2019 ਦੀਆਂ ਚੋਣਾ ਦੇ ਮੁਕਾਬਲੇ ਐਨ ਡੀ ਪੀ ਨੂੰ 15 ਸੀਟਾਂ ਵਧੇਰੇ ਮਿਲੀਆਂ ਹਨ।