ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ ) ਨਿਊਜ਼ੀਲੈਂਡ ਚ ਵੱਖ ਵੱਖ ਸਮੇ ਤੇ ਲੋਕ ਨੂੰ ਪੱਕਾ ਕੀਤਾ ਜਾਂਦਾ ਰਿਹਾ ਹੈ ਫਿਰ ਭਾਵੇ ਉਹ ਓਵਰ ਸਟੇਅ ਵਾਲੇ ਹੋਣ ਜਾਂ ਰਿਫਊਜ਼ੀ ਕੇਸਾਂ ਵਾਲੇ ਹਨ | ਹੁਣ ਨਿਊਜ਼ੀਲੈਂਡ ਚ ਮੌਜੂਦ ਓਵਰ ਸਟੇਅ ਲੋਕਾਂ ਨੂੰ ਪੱਕੇ ਕਰਨ ਅਤੇ ਉਹਨਾਂ ਨੂੰ ਐਮਨੈਸਟੀ ਦੇਣ ਦੀ ਗੱਲ ਚੱਲ ਰਹੀ ਹੈ | ਸਰਕਾਰ ਦੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਿਭਾਗ ਦੇ ਮੰਤਰੀ ਮਾਈਕਲ ਵੁੱਡ ਵਲੋਂ ਸਮੇ ਸਮੇ ਤੇ ਕਿਹਾ ਗਿਆ ਕਿ ਸਰਕਾਰ ਇਸ ਮਸਲੇ ਤੇ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਜਲਦ ਕੋਈ ਕਨੂੰਨ ਲਿਆਂਦਾ ਜਾਵੇਗਾ ਜਿਸ ਨਾਲ ਹਨ ਲੋਕਾਂ ਨੂੰ ਪੱਕੇ ਕਰਨ ਦਾ ਰਾਹ ਪੱਧਰਾਂ ਕੀਤਾ ਜਾਂ ਸਕੇ | ਇਸ ਮੌਕੇ ਅੱਜ ਮੰਤਰੀ ਨਾਲ ਹੋਈ ਗੱਲ ਚ ਉਹਨਾਂ ਕਿਹਾ ਕਿ ਨਿਊਜ਼ੀਲੈਂਡ ਵਿੱਚ 2000 ਤੋਂ ਬਾਅਦ ਕੋਈ ਐਮਨੈਸਟੀ ਸਕੀਮ ਨਹੀਂ ਲਾਗੂ ਹੋਈ ਉਸ ਸਮੇ ਲਗਭਗ 7,000 ਪ੍ਰਵਾਸੀ ਓਵਰਸਟੇਅਰ ਲੋਕਾਂ ਨੂੰ ਪੱਕਾ ਕੀਤਾ ਗਿਆ ਸੀ | ਮੰਤਰੀ ਮਾਈਕਲ ਵੁੱਡ ਨੇ ਪਹਿਲਾ ਵੀ ਕਿਹਾ ਸੀ ਕਿ ਇਸ ਮਸਲੇ ਦਾ ਹੱਲ ਐਮਨੈਸਟੀ ਹੈ ਅਤੇ ਇਸ ਨੂੰ ਲਾਗੂ ਕਰਨ ਚ ਸਮਾਂ ਜਰੂਰ ਲੱਗੇਗਾ | ਐਮਨੇਸਟੀ ਦੀ ਮੰਗ 2021 ਚ ਵੀ ਇੱਕ ਵਾਰ ਤੇਜ ਹੋ ਗਈ ਸੀ ਜਦੋ ਨਿਊਜ਼ੀਲੈਂਡ ਦੀ ਤਤਕਾਲੀਨ ਪ੍ਰਧਾਨਮੰਤਰੀ ਜਸਿੰਡਾ ਆਡਰਨ ਨੇ ਨਿਊਜ਼ੀਲੈਂਡ ਚ ਇਮੀਗ੍ਰੇਸ਼ਨ ਵਿਭਾਗ ਵਲੋਂ 1970 ਦੇ ਦਹਾਕੇ ਚ ਕੀਤੀਆ dawn raids ਬਾਰੇ ਮਾਫ਼ੀ ਮੰਗੀ ਸੀ ਅਤੇ ਇਸ ਘਟਨਾ ਨੂੰ ਮੰਦਭਾਗਾ ਕਿਹਾ ਸੀ ਅਤੇ ਇਸ ਨੂੰ ਦੁਬਾਰਾ ਨਾ ਦੁਹਰਾਉਣ ਦੀ ਗੱਲ ਕਹੀ ਪਰ ਇਸ ਦੇ ਬਾਵਜੂਦ ਇਸ ਸਾਲ ਚ ਵੀ ਦਰਜਨ ਲੋਕ ਇਸ ਦੇ ਪੀੜਤ ਹੋਏ ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਇਕ ਅੰਦਾਜੇ ਮੁਤਾਬਕ ਨਿਊਜ਼ੀਲੈਂਡ ਚ ਇਸ ਮੌਕੇ 140000 ਦੇ ਕਰੀਬ ਲੋਕ ਓਵਰ ਸਟੇਅ ਲੋਕ ਹਨ | ਅਤੇ ਇਹਨਾਂ ਲੋਕ ਚ ਸਾਰੇ ਹੀ ਨਸਲ ਦੇ ਲੋਕ ਹਨ ਅਤੇ ਅੰਦਾਜਾ ਇਹ ਵੀ ਲਈਆਂ ਜਾਂ ਰਿਹਾ ਹੈ ਕਿ ਇਹਨਾਂ ਲੋਕਾਂ ਚ ਸਭ ਤੋਂ ਵੱਧ ਗਿਣਤੀ ਪੈਸੇਫਿਕ ਲੋਕ ਦੀ ਹੈ ਅਤੇ ਜੇਕਰ ਭਾਰਤ ਨਾਲ ਸਬੰਧਿਤ ਲੋਕ ਦੀ ਗੱਲ ਕੀਤੀ ਜਾਵੇ ਤਾ ਉਹਨਾਂ ਦੀ ਗਿਣਤੀ 1200 ਤੋਂ 1500 ਦੇ ਕਰੀਬ ਦੱਸੀ ਜਾਂ ਰਹੀ ਹੈ |
ਚੋਣ ਵਰਾ ਹਨ ਕਾਰਨ ਨਿਊਜੀਲੈਂਡ ਦੀ ਸੱਤਾ ਧਿਰ ਪਾਰਟੀ ਦੇ ਤੌਰ ਤੇ ਇਆ ਵਾਰ ਇਸ ਮਸਲੇ ਬਾਰੇ ਪਾਰਟੀ ਇਸ ਮਸਲੇ ਨੂੰ ਹੋਰ ਨਹੀਂ ਲਟਕਾਉਣਾ ਚਾਹੁੰਦੀ ਅਤੇ ਇਸ ਬਾਰੇ ਵੋਟਾਂ ਤੋਂ ਪਹਿਲਾ ਕੋਈ ਹੱਲ ਨਿਕਲਣ ਦੀ ਉਮੀਦ ਵੀ ਲਗਦੀ ਹੈ ਕਿਉ ਕਿ ਪੈਸੀਫਿਕ ਭਾਈਚਾਰੇ ਨਾਲ ਸਬੰਧਿਤ ਮੈਬਰ ਪਾਰੀਮੈਂਟ ਦੀ ਗਿਣਤੀ ਅਤੇ ਉਹਨਾਂ ਦੇ ਦਬਾਅ ਅੱਗੇ ਸਰਕਾਰ ਹੋਰ ਸਮਾਂ ਨਹੀਂ ਟਾਲ ਸਕਦੀ। ਜਿਸ ਨਾਲ ਭਾਰਤੀ ਅਤੇ ਖਾਸ ਕਰ ਪੰਜਾਬੀ ਨੌਜਵਾਨਾਂ ਨੂੰ ਜਰੂਰ ਰਾਹਤ ਮਿਲ ਸਕਦੀ ਹੈ ।
ਜੇਕਰ ਨਿਊਜੀਲੈਂਡ ਦੀ ਵਿਰੋਧੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਸਕੀਮ ਦੀ ਵਿਰੋਧ ਚ ਖੜ੍ਹੀ ਨਜਰ ਆ ਰਹੀ ਹੈ । ਉਹਨਾਂ ਵੱਲੋ ਕਿਹਾ ਜਾ ਰਿਹਾ ਹੈ ਕਿ। ਉਹਨਾਂ ਦੀ ਪਾਰਟੀ ਨਹੀਂ ਚਾਹੁੰਦੀ ਕਿ ਜੋ ਲੋਕ ਪਿਛਲੇ ਸਮੇਂ ਚ ਪੱਕੇ ਨਹੀਂ ਹੋ ਸਕੇ ਅਤੇ ਨਿਊਜੀਲੈਂਡ ਦੇ ਕਾਨੂੰਨ ਦੇ ਅਨੁਸਾਰ ਨਹੀਂ ਸਹੀ ਸਨ ਅਸੀਂ ਕਿਸੇ ਵੀ ਅਜਿਹੇ ਵਿਅਕਤੀ ਨੂੰ ਪੱਕਾ ਨਹੀਂ ਕਰਨਾ ਚਾਹੁੰਦੇ । ਜੇਕਰ 2014 ਦੇ ਕਰੀਬ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਵੀ parents ਕੈਟਾਗਰੀ ਨੂੰ ਬੰਦ ਕਰਨ ਵਾਲੀ ਵੀ। ਨਿਊਜੀਲੈਂਡ ਦੀ ਨੈਸ਼ਨਲ ਪਾਰਟੀ ਹੀ ਹੈ ।
ਇਸ ਸਬੰਧ ਚ ਨਿਉਜੀਲੈਂਡ ਦੀ ਸਭ ਤੋਂ ਵੱਡੀ ਸਿੱਖਾਂ ਦੀ ਸੰਸਥਾ ਸੁਪਰੀਮ ਸਿੱਖ ਸੋਸਾਇਟੀ ਵਲੋਂ ਵੀ ਸਮੇਂ ਸਮੇਂ ਤੇ ਇਸ ਸਬੰਧ ਚ ਅਵਾਜ਼ ਚੁੱਕੀ ਜਾਂਦੀ ਰਹੀ ਹੈ ।
ਹੁਣ ਦੇਖਣਾ ਹੋਵੇਗਾ ਕਿ ਮਾਇਕਲ ਵੁਡ ਅਤੇ ਇਮੀਗ੍ਰੇਸ਼ਨ ਵਿਭਾਗ ਵੋਟਾਂ ਤੋਂ ਪਹਿਲਾ ਕਿਸ ਸਮੇਂ ਇਸ ਸਬੰਧ ਚ ਕੋਈ Policy ਲੈਕੇ ਆਉਂਦੇ ਹਨ । ਜਿਸ ਨਾਲ ਲੰਬੇ ਸਮੇਂ ਤੋਂ ਲਟਕੇ ਆ ਰਹੇ ਮੁੱਦੇ ਨੂੰ ਹੱਲ ਕੀਤਾ ਜਾ ਸਕੇ ।