ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਅੱਜ ਕਾਉਂਸਲ ਵਲੋਂ ਸੁਨਾਮੀ ਦੀ ਚੇਤਾਵਨੀ ਸਬੰਧੀ ਸਾਇਰਨ ਚਲਾਇਆ ਜਾਏਗਾ। ਇਸ ਸਾਇਰਨ ਨੂੰ ਗੰਭੀਰਤਾ ਨਾਲ ਲੈਣ ਦੀ ਜਰੂਰਤ ਨਹੀਂ, ਕਿਉਂਕਿ ਸਾਲ ਵਿੱਚ 2 ਵਾਰ ਹੋਣ ਵਾਲੇ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਸੁਨਾਮੀ ਸਾਇਰਨ ਨੈਟਵਰਕ ਟੈਸਟ ਦਾ ਇਹ ਇੱਕ ਅਹਿਮ ਹਿੱਸਾ ਹੈ।
ਇਸ ਸਾਇਰਨ ਰਾਂਹੀ ਆਕਲੈਂਡ ਵਾਸੀਆਂ ਨੂੰ ਸਿਰਫ ਵਾਇਸ ਇਨਸਟਰਕਸ਼ਨ ਹੀ ਸੁਨਣ ਨੂੰ ਮਿਲਣਗੀਆਂ। ਜੋ ਕਿ 5 ਵਾਰ ਚਲਾਈਆਂ ਜਾਣਗੀਆਂ।
ਜਿਨ੍ਹਾਂ ਇਲਾਕਿਆਂ ਵਿੱਚ ਸੁਨਾਮੀ ਸਾਇਰਨ ਲੱਗੇ ਹੋਏ ਹਨ:
ਰੋਡਨੀ, ਅਲਬਾਨੀ ਵਾਰਡ, ਵਾਇਟਾਕਿਰੇ