ਆਕਲੈਂਡ (ਹਰਪ੍ਰੀਤ ਸਿੰਘ) - ਬੇਅ ਆਫ ਪਲੈਂਟੀ ਅਤੇ ਕੋਰਮੰਡਲ ਦੇ ਰਿਹਾਇਸ਼ੀਆਂ ਅਤੇ ਇੱਥੇ ਘੁੰਮਣ ਆਏ ਸੈਲਾਨੀਆਂ ਨੂੰ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਤੁਰੰਤ ਸੁਰੱਖਿਅਤ ਥਾਵਾਂ 'ਤੇ ਪੁੱਜਣ ਦੀ ਸਲਾਹ ਦਿੱਤੀ ਹੈ। ਖੁੱਲੇ ਵਿੱਚ ਰਹਿਣ ਦਾ ਫੈਸਲਾ ਜਾਨਲੇਵਾ ਸਾਬਿਤ ਹੋ ਸਕਦਾ ਹੈ।
ਖਰਾਬ ਮੌਸਮ ਦੌਰਾਨ ਕਈ ਘੰਟੇ ਪੈਣ ਵਾਲੀ ਭਾਰੀ ਬਾਰਿਸ਼, ਹੜ੍ਹਾਂ ਦਾ ਕਾਰਨ ਬਣ ਸਕਦੀ ਹੈ। ਅਜਿਹੇ ਵਿੱਚ ਡਰਾਈਵਿੰਗ ਕਰਨਾ ਜਾਂ ਆਪਣੇ ਘਰ ਜਾਂ ਸ਼ੈਲਟਰ ਤੋਂ ਬਾਹਰ ਜਾਣ ਦਾ ਫੈਸਲਾ ਕਾਫੀ ਘਾਤਕ ਸਾਬਿਤ ਹੋ ਸਕਦਾ ਹੈ। ਘਰਾਂ ਦੇ ਲਾਗੇ ਪਈ ਕਿਸੇ ਵੀ ਅਜਿਹੀ ਚੀਜ ਨੂੰ ਸੁਰੱਖਿਅਤ ਕਰਨ ਦੀ ਸਲਾਹ ਹੈ, ਕਿਉਂਕਿ ਅਜਿਹੀਆਂ ਵਸਤੂਆਂ ਤੇਜ ਹਵਾਵਾਂ ਦੌਰਾਨ ਕਿਸੇ ਲਈ ਵੀ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ।