ਆਕਲੈਂਡ (ਹਰਪ੍ਰੀਤ ਸਿੰਘ): ਲੌਕਡਾਊਨ ਦੀ ਪ੍ਰਸਥਿਤੀ ਕਰਕੇ ਇਸ ਵੇਲੇ ਨਿਊਜੀਲੈਂਡ ਵਿੱਚ ਬੈਠੇ ਆਰਜੀ ਵੀਜਾ ਧਾਰਕ, ਜਿਵੇਂ ਕਿ ਟੂਰਿਸਟ ਵੀਜਾ, ਵਿਦਿਆਰਥੀ ਵੀਜਾ, ਅੰਤਰਿਮ ਵੀਜਾ ਵਾਲਿਆਂ ਅਤੇ ਨਿਊਜੀਲੈਂਡ ਤੋਂ ਬਾਹਰ ਫਸੇ ਪੱਕੇ ਰਿਹਾਇਸ਼ੀ/ ਸਿਟੀਜਨਾਂ ਦੇ ਪਾਰਟਨਰਾਂ, ਇੰਡੀਆ ਘੁੰਮਣ ਗਏ ਵਰਕ ਵੀਜਾ ਵਾਲਿਆਂ ਲਈ ਅਸੀਂ ਕੁਝ ਅਹਿਮ ਸੁਆਲਾਂ ਦੇ ਜੁਆਬ ਲੈ ਕੇ ਆਏ ਹਾਂ , ਆਸ ਹੈ ਇਹ ਤੁਹਾਡੇ ਲਈ ਲਾਹੇਵੰਦ ਹੋਣਗੇ।
ਜੇ ਬਾਰਡਰ ਬੰਦ ਹਨ ਤਾਂ ਅਜੇ ਵੀ ਨਿਊਜ਼ੀਲੈਂਡ ਲੋਕਾਂ ਦੀ ਕਿੱਦਾਂ ਵਾਪਸੀ ਹੋ ਰਹੀ ਹੈ?
ਜੁਆਬ - ਦੱਸਦੀਏ ਕਿ ਨਿਊਜ਼ੀਲੈਂਡ ਦੇ ਪੱਕੇ ਰਿਹਾਇਸ਼ੀ ਅਤੇ ਪੀਆਰ ਧਾਰਕ ਨੂੰ ਹੀ ਇਹ ਹੱਕ ਮਿਲਿਆ ਹੈ ਅਤੇ ਇਸ ਲੋਕ ਡਾਊਨ ਦੌਰਾਨ ਸਿਰਫ ਉਹੀ ਵਿਦੇਸ਼ਾਂ ਤੋਂ ਵਾਪਸ ਆ ਰਹੇ ਹਨ ਅਤੇ ਵਾਪਿਸ ਆਉਣ ਤੋਂ ਬਾਅਦ ਉਨ੍ਹਾਂ ਨੂੰ 15 ਦਿਨਾਂ ਲਈ ਆਈਸੋਲੇਟ ਕਰਨਾ ਜ਼ਰੂਰੀ ਹੈ।
ਮੈਂ ਨਿਊਜ਼ੀਲੈਂਡ ਦੇ ਪੱਕੇ ਰਿਹਾਇਸ਼ੀ/ ਸਿਟੀਜਨ ਦਾ ਪਾਰਟਨਰ ਹਾਂ, ਕੀ ਮੈਂ ਵਾਪਸੀ ਕਰ ਸਕਦਾਂ?
ਜੁਆਬ - ਵਾਪਿਸ ਆਉਣ ਲਈ ਤੁਹਾਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਬੇਨਤੀ ਕਰਨੀ ਪਏਗੀ ਅਤੇ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਤੁਹਾਡਾ ਪਾਰਟਨਰ ਤੁਹਾਡੇ ਨਾਲ ਜਰੂਰ ਹੋਏ।
ਮੈਂ ਇੱਕ ਨਿਊਜ਼ੀਲੈਂਡ ਦਾ ਪੱਕਾ ਵਾਸੀ ਹਾਂ ਅਤੇ ਇੰਡੀੳਾ ਫਸਿਆ ਹਾਂ, ਮੈਂ ਕੀ ਕਰ ਸਕਦਾ ਹਾਂ?
ਜੁਆਬ - ਤੁਸੀਂ 64 99 20 20 20 ਇਸ ਨੰਬਰ 'ਤੇ ਜਲਦ ਤੋਂ ਜਲਦ ਕਾਲ ਕਰੋ, ਕਿਉਂਕਿ ਦਿਨ ਪ੍ਰਤੀ ਦਿਨ ਬਾਰਡਰ 'ਤੇ ਸਖਤਾਈਆਂ ਵਧਾਈਆਂ ਜਾ ਰਹੀਆਂ ਹਨ
ਮੈਂ ਆਸਟਰੇਲੀਅਨ ਹਾਂ ਜੋ ਨਿਊਜ਼ੀਲੈਂਡ ਨੂੰ ਆਪਣਾ ਘਰ ਮੰਨਦਾ ਹਾਂ ਕਿ ਮੈਂ ਵਾਪਿਸ ਆ ਸਕਦਾ ਹਾਂ?
ਜੁਆਬ - ਤੁਸੀਂ ਇਸ ਦੇ ਲਈ ਇਮੀਗ੍ਰੇਸ਼ਨ ਨੂੰ ਬੇਨਤੀ ਕਰ ਸਕਦੇ ਹੋ ਅਤੇ ਜੇ ਸੰਭਵ ਹੋਇਆ ਤਾਂ ਤੁਹਾਡੀ ਵਾਪਸੀ ਦੇ ਮੌਕੇ ਹਨ।
ਮੈਂ ਨਿਊਜ਼ੀਲੈਂਡ ਵਿੱਚ ਘੁੰਮਣ ਲਈ ਆਇਆ ਸੀ, ਕੀ ਮੈਂ ਹੁਣ ਇੱਥੇ ਫਸ ਗਿਆ ਹਾਂ
ਜੁਆਬ - ਦੱਸਦੀਏ ਕਿ ਜੇਕਰ ਤੁਹਾਡਾ ਵੀਜ਼ਾ 2 ਅਪ੍ਰੈਲ ਜਾਂ 9 ਜੁਲਾਈ ਦੇ ਵਿਚਕਾਰ ਖਤਮ ਹੋ ਰਿਹਾ ਹੈ ਤਾਂ ਤੁਹਾਡਾ ਵੀਜ਼ਾ ਆਪਣੇ ਆਪ 25 ਸਤੰਬਰ ਤੱਕ ਵੱਧ ਜਾਏਗਾ ਅਤੇ ਇਹ ਵਿਜ਼ਟਰ, ਵਰਕ, ਵਿਦਿਆਰਥੀ ਅਤੇ ਅੰਤਰਿਮ ਵੀਜ਼ਿਆਂ ਦੇ ਲਈ ਲਾਗੂ ਹੋਵੇਗਾ। ਇਸਦੇ ਲਈ ਤੁਹਾਨੂੰ ਈ ਮੇਲ ਮਿਲ ਗਈ ਹੋਵੇਗੀ, ਜੇਕਰ ਨਹੀਂ ਮਿਲੀ ਤਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਅੱਜ ਹੀ ਰਾਬਤਾ ਕਾਇਮ ਕਰੋ।
ਜੇ ਮੇਰਾ ਵੀਜ਼ਾ 2 ਅਪ੍ਰੈਲ ਨੂੰ ਜਾਂ ਪਹਿਲਾਂ ਖਤਮ ਹੋਇਆ, ਫਿਰ?
ਜੁਆਬ - ਇਸ ਦੇ ਲਈ ਤੁਹਾਨੂੰ ਥੋੜ੍ਹਾ ਔਖਾ ਤਾਂ ਹੋਣਾ ਪੈ ਸਕਦਾ ਹੈ ਪਰ ਜਲਦ ਹੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਸੰਪਰਕ ਕਰੋ ਅਤੇ ਇਮੀਗ੍ਰੇਸ਼ਨ ਦੇ ਸੈਕਸ਼ਨ 61 ਦੇ ਤਹਿਤ ਤੁਸੀਂ ਆਪਣਾ ਵੀਜ਼ਾ ਵਧਾਉਣ ਦੀ ਬੇਨਤੀ ਵੀ ਕਰ ਸਕਦੇ ਹੋ।
ਮੈਂ ਵਰਕ ਵੀਜ਼ਾ 'ਤੇ ਹਾਂ ਅਤੇ ਇਸ ਵੇਲੇ ਇੰਡੀਆ ਛੁੱਟੀਆਂ ਲੈ ਕੇ ਘੁੰਮਣ ਗਿਆ ਸੀ, ਕੀ ਮੈਂ ਵੇਜ ਸਬਸਿਡੀ ਦੇ ਯੋਗ ਹਾਂ?
ਜੁਆਬ - ਨਹੀਂ, ਅਜਿਹਾ ਸੰਭਵ ਨਹੀਂ ਕਿਉਂਕਿ ਇਹ ਸਿਰਫ ਉਨ੍ਹਾਂ ਦੇ ਲਈ ਹੈ, ਜੋ ਇਸ ਵੇਲੇ ਨਿਊਜ਼ੀਲੈਂਡ ਵਿੱਚ ਮੌਜੂਦ ਹਨ ਅਤੇ ਇਸ ਸ਼੍ਰੇਣੀ ਦੇ ਤਹਿਤ ਆਉਂਦੇ ਹਨ ਹਾਂ ਜੇਕਰ ਤੁਹਾਡੇ ਮਾਲਕ ਨੇ ਇਸੇ ਲਈ ਅਪਲਾਈ ਕੀਤਾ ਹੈ ਤਾਂ ਇਸ ਦਾ ਲਾਹਾ ਤੁਹਾਨੂੰ ਜ਼ਰੂਰ ਮਿਲੇਗਾ।
ਮੇਰੇ ਮਾਲਕ ਦਾ ਕੰਮ ਬੰਦ ਹੋ ਗਿਆ ਹੈ, ਮੈਂ ਵਰਕ ਵੀਜ਼ਾ ਦੇ ਤਹਿਤ ਕੋਈ ਹੋਰ ਮਾਲਕ ਲੱਭ ਸਕਦਾ ਹਾਂ?
ਜੁਆਬ ਇਸ ਦੇ ਲਈ ਅਜੇ ਜਿਆਦਾ ਕੁਝ ਸਾਫ ਨਹੀਂ ਹੋ ਸਕਿਆ ਹੈ, ਤੁਸੀਂ ਵਧੇਰੇ ਜਾਣਕਾਰੀ ਲਈ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਸੰਪਰਕ ਕਰ ਸਕਦੇ ਹੋ।
ਮੇਰੇ ਕੋਲ ਨਿਊਜ਼ੀਲੈਂਡ ਦਾ ਵਿਦਿਆਰਥੀ ਵੀਜ਼ਾ ਹੈ ਅਤੇ ਮੇਰਾ ਕੋਰਸ ਕਰੋਨਾ ਵਾਇਰਸ ਮਹਾਂਮਾਰੀ ਕਰਕੇ ਸ਼ੁਰੂ ਨਹੀਂ ਹੋ ਸਕਿਆ, ਮੈਂ ਕੀ ਕਰਾਂ?
ਜੁਆਬ - ਤੁਸੀਂ ਇਸ ਵੇਲੇ ਨਿਊਜੀਲੈਂਡ ਤਾਂ ਨਹੀਂ ਆ ਸਕਦੇ, ਤੁਹਾਡਾ ਕੋਰਸ ਹੁਣ ਸਾਲ ਦੇ ਅੰਤ ਵਿੱਚ ਜਾਂ ਅਗਲੇ ਸਾਲ ਸ਼ੁਰੂ ਹੋਏਗਾ, ਸੋ ਤੱਦ ਤੱਕ ਉਡੀਕ ਕਰੋ ਅਤੇ ਆਪਣੇ ਕਾਲਜ ਜਾਂ ਵਿਦਿਅਕ ਸੰਸਥਾ ਨਾਲ ਰਾਬਤਾ ਕਾਇਮ ਕਰਕੇ ਰੱਖੋ।
ਮੈਂ ਨਿਊਜ਼ੀਲੈਂਡ ਵਿੱਚ ਇੱਕ ਟੂਰਿਸਟ ਹਾ,ਂ ਕਿ ਮੈਂ ਵਾਪਸ ਜਾ ਸਕਦਾ ਹਾਂ?
ਜੁਆਬ - ਹਾਂ, ਤੁਸੀਂ ਵਾਪਸ ਜਾ ਸਕਦੇ ਹੋ ਇਸ ਦੇ ਲਈ ਤੁਸੀਂ ਕ੍ਰਾਈਸਚਰਚ/ ਆਕਲੈਂਡ ਤੋਂ ਫਲਾਈਟਾਂ ਲੈ ਸਕਦੇ ਹੋ ਪਰ ਇਸ ਦੇ ਲਈ ਤੁਹਾਨੂੰ ਆਪਣੇ ਦੇਸ਼ ਨੂੰ ਜਾਣ ਵਾਲੀ ਚਾਰਟਰਡ ਜਾਂ ਵਿਸ਼ੇਸ਼ ਉਡਾਣ ਸੰਬੰਧੀ ਜਾਣਕਾਰੀ ਹੋਣੀ ਜ਼ਰੂਰੀ ਹੈ।