ਆਕਲੈਂਡ (ਹਰਪ੍ਰੀਤ ਸਿੰਘ) - ਨਿਉਜੀਲੈਂਡ ਦੇ ਲੋਅਰ ਹੱਟ ਵਿਖੇ ਆਪਣੇ ਪੁੱਤ ਨੂੰ ਮਿਲਣ ਆਈ ਮਾਤਾ ਅਨੀਤਾ ਰਾਣੀ ਦੀ ਇੱਕ ਬਹੁਤ ਹੀ ਮੰਦਭਾਗੇ ਹਾਦਸੇ ਵਿੱਚ ਮੌਤ ਹੋ ਗਈ ਸੀ, ਅਨੀਤਾ ਰਾਣੀ ਆਪਣੇ ਪਤੀ ਨਾਲ ਪੁੱਤ ਨੂੰ ਮਿਲਣ ਆਈ ਸੀ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਮੌਨਗਰਲ ਗੈਂਗ ਮੈਂਬਰ ਸੀ, ਜੋ ਚੋਰੀ ਦੀ ਕਾਰ ਦੁੱਗਣੀ ਰਫਤਾਰ 'ਤੇ ਚਲਾ ਰਿਹਾ ਸੀ। ਅਦਾਲਤ ਵਲੋਂ ਦੋਸ਼ੀ ਨੂੰ 5 ਸਾਲ 4 ਮਹੀਨੇ ਦੀ ਸਜਾ ਸੁਣਾਈ ਗਈ ਹੈ ਅਤੇ ਉਸਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ। ਪਰ ਪੀੜਿਤ ਪਰਿਵਾਰ ਅਜੇ ਤੱਕ ਵੀ ਉਸ ਮੰਦਭਾਗੇ ਹਾਦਸੇ ਨੂੰ ਭੁਲਾ ਨਹੀਂ ਸਕਿਆ ਹੈ।