Tuesday, 27 February 2024
27 June 2023 New Zealand

ਚੀਨ ਦੇ ਦੌਰੇ ‘ਤੇ ਗਏ ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਮਿਲੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ

ਕਾਰੋਬਾਰ ਪੱਖੋਂ ਨਿਊਜੀਲੈਂਡ ਲਈ ਅਹਿਮ ਹੈ ਇਹ ਦੌਰਾ
ਚੀਨ ਦੇ ਦੌਰੇ ‘ਤੇ ਗਏ ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਮਿਲੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਦੇ ਦੌਰੇ 'ਤੇ ਗਏ ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਅੱਜ ਚੀਨ ਦੇ ਰਾਸ਼ਟਪਤੀ ਸ਼ੀ ਜਿਨਪਿੰਗ ਨੂੰ ਮਿਲੇ, ਇਸ ਮੌਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਨਿਊਜੀਲੈਂਡ ਨੂੰ ਚੀਨ ਹਮੇਸ਼ਾ ਹੀ ਆਪਣੇ ਦੋਸਤ ਅਤੇ ਕਾਰੋਬਾਰੀ ਪਾਰਟਨਰ ਵਜੋਂ ਦੇਖਦੇ ਹਨ।

ਚੀਨੀ ਨਾਗਰਿਕਾਂ ਲਈ ਖੋਲੇ ਗਏ ਬਾਰਡਰਾਂ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਚੀਨੀ ਨਾਗਰਿਕ ਵੱਡੀ ਗਿਣਤੀ ਵਿੱਚ ਨਿਊਜੀਲੈਂਡ ਪੁੱਜ ਰਹੇ ਹਨ ਅਤੇ ਇੱਥੇ ਨਿਊਜੀਲੈਂਡ ਉਹ ਕਾਰੋਬਾਰ, ਯਾਤਰਾਵਾਂ ਅਤੇ ਵਿੱਦਿਆ ਹਾਸਿਲ ਕਰਨ ਦਾ ਮਾਣ ਹਾਸਿਲ ਕਰ ਰਹੇ ਹਨ, ਨਾਲ ਹੀ ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਚੀਨ ਨਾਲ ਨਿਊਜੀਲੈਂਡ ਦੀ ਕਾਰੋਬਾਰੀ ਸਾਂਝ ਹੋਰ ਵੀ ਵਧੇਗੀ।

ਕ੍ਰਿਸ ਹਿਪਕਿਨਸ ਨੇ ਚੀਨ ਅਤੇ ਨਿਊਜੀਲੈਂਡ ਵਿਚਾਲੇ ਡਿਪਲੋਮੈਟਿਕ ਰਿਲੇਸ਼ਨ ਦੇ 50 ਸਾਲ ਪੂਰੇ ਹੋਣ ਨੂੰ ਵੀ ਦੋਵਾਂ ਦੇਸ਼ਾਂ ਲਈ ਕਾਫੀ ਮਹੱਤਵਪੂਰਨ ਦੱਸਿਆ।

ਨਿਊਜੀਲੈਂਡ ਦੇ ਕਿਸੇ ਵੀ ਪ੍ਰਧਾਨ ਮੰਤਰੀ ਦਾ ਕੋਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਚੀਨੀ ਦੌਰਾ ਹੈ।

 

ADVERTISEMENT
NZ Punjabi News Matrimonials