Tuesday, 27 February 2024
28 June 2023 New Zealand

ਵਿਦੇਸ਼ਾਂ ਤੋਂ ਸਿਹਤ ਮਾਹਿਰਾਂ ਨੂੰ ਭਰਤੀ ਕਰਨ ਲਈ ਚਲਾਈ ਵਿਸ਼ੇਸ਼ ਇਮੀਗ੍ਰੇਸ਼ਨ ਡਰਾਈਵ ਸਾਬਿਤ ਹੋਈ ਫੇਲ

- 8 ਮਹੀਨਿਆਂ ਵਿੱਚ ਇੱਕ ਵੀ ਜੀ ਪੀ ਦੀ ਨਹੀਂ ਕੀਤੀ ਗਈ ਭਰਤੀ
ਵਿਦੇਸ਼ਾਂ ਤੋਂ ਸਿਹਤ ਮਾਹਿਰਾਂ ਨੂੰ ਭਰਤੀ ਕਰਨ ਲਈ ਚਲਾਈ ਵਿਸ਼ੇਸ਼ ਇਮੀਗ੍ਰੇਸ਼ਨ ਡਰਾਈਵ ਸਾਬਿਤ ਹੋਈ ਫੇਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਨਿਊਜੀਲੈਂਡ ਨੇ ਹੈਲਥ ਸੈਕਟਰ ਵਿੱਚ ਸੁਧਾਰ ਲਿਆਉਣ ਲਈ ਅਤੇ ਵਿਦੇਸ਼ਾਂ ਤੋਂ ਸਿਹਤ ਮਾਹਿਰਾਂ ਦੀ ਭਰਤੀ ਲਈ ਵਿਸ਼ੇਸ਼ ਇਮੀਗ੍ਰੇਸ਼ਨ ਡਰਾਈਵ ਦੀ ਸ਼ੁਰੂਆਤ ਕਰੀਬ 8 ਮਹੀਨੇ ਪਹਿਲਾਂ ਕੀਤੀ ਸੀ। ਇਸ ਲਈ ਹੈਲਥ ਨਿਊਜੀਲੈਂਡ ਨੇ ਅੰਤਰ-ਰਾਸ਼ਟਰੀ ਰਿਕਰੀਊਟਮੈਂਟ ਸੈਂਟਰ ਵੀ ਖੋਲਿਆ ਸੀ ਤਾਂ ਜੋ ਵਿਦੇਸ਼ਾਂ ਤੋਂ ਨਿਊਜੀਲੈਂਡ ਆਉਣ ਵਾਲੇ ਸਿਹਤ ਮਾਹਿਰਾਂ ਦੀ ਭਰਤੀ ਨੂੰ ਆਸਾਨੀ ਰਹੇ।
ਪਰ ਬੀਤੇ 8 ਮਹੀਨਿਆਂ ਵਿੱਚ ਅਜੇ ਤੱਕ ਇੱਕ ਵੀ ਜੀ ਪੀ ਦੀ ਭਰਤੀ ਇਸ ਵਿਸ਼ੇਸ਼ ਡਰਾਈਵ ਤਹਿਤ ਨਹੀਂ ਹੋਈ ਹੈ ਅਤੇ ਲੋਕਲ ਰਹਿਣ ਵਾਲੇ ਜੀਪੀ'ਜ਼ ਦਾ ਕਹਿਣਾ ਹੈ ਕਿ ਇਹ ਇਮੀਗ੍ਰੇਸ਼ਨ ਡਰਾਈਵ ਤੱਰੁਟੀਆਂ ਨਾਲ ਭਰਪੂਰ ਹੈ ਅਤੇ ਇਸ ਨੂੰ ਚਲਾਉਣ ਦਾ ਕੋਈ ਵੀ ਫਾਇਦਾ ਨਹੀਂ ਹੋਣ ਵਾਲਾ।
ਜੀਪੀ'ਜ਼ ਦੀ ਅਸੋਸੀਏਸ਼ਨ ਜੈਨਪਰੋ ਦੇ ਚੇਅਰਪਰਸਨ ਐਂਗਸ ਚੈਂਬਰਜ਼ ਅਨੁਸਾਰ ਇਸ ਵੇਲੇ ਨਿਊਜੀਲੈਂਡ ਦਾ ਹੈਲਥ ਕੇਅਰ ਸੈਕਟਰ ਦੀ ਹਾਲਤ ਖਸਤੀ ਹੈ, ਸਿਹਤ ਮਾਹਿਰਾਂ ਦੀ ਘਾਟ ਕਾਰਨ ਕਈ ਕਲੀਨਿਕਾਂ ਨੂੰ ਪੱਕੇ ਤੌਰ 'ਤੇ ਤਾਲੇ ਲੱਗ ਗਏ ਹਨ ਅਤੇ ਰਿਹਾਇਸ਼ੀਆਂ ਨੂੰ ਇਲਾਜ ਲਈ ਹਫਤਿਆਂ ਬੱਧੀ ਸਮਾਂ ਲੱਗ ਰਿਹਾ ਹੈ।

ADVERTISEMENT
NZ Punjabi News Matrimonials