Wednesday, 28 February 2024
28 June 2023 New Zealand

ਫਿਲਡਿੰਗ ਵਿੱਚ ਅੱਜ ਸਵੇਰੇ ਹੋਏ ਤੇਜ ਧਮਾਕੇ ਅਤੇ ਰੋਸ਼ਨਾਏ ਆਕਾਸ਼ ਨੇ ਡਰਾ ਦਿੱਤੇ ਰਿਹਾਇਸ਼ੀ

ਕੀ ਤੁਸੀਂ ਵੀ ਸੁਣਿਆ ਇਹ ਜੋਰਦਾਰ ਧਮਾਕਾ?
ਫਿਲਡਿੰਗ ਵਿੱਚ ਅੱਜ ਸਵੇਰੇ ਹੋਏ ਤੇਜ ਧਮਾਕੇ ਅਤੇ ਰੋਸ਼ਨਾਏ ਆਕਾਸ਼ ਨੇ ਡਰਾ ਦਿੱਤੇ ਰਿਹਾਇਸ਼ੀ - NZ Punjabi News

 

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਫਿਲਡਿੰਗ ਦੇ ਇਲਾਕੇ ਵਿੱਚ ਪੈਂਦੇ ਰਿਹਾਇਸ਼ੀਆਂ ਨੂੰ ਕਾਫੀ ਜੋਰਦਾਰ ਧਮਾਕਾ ਸੁਣਾਈ ਦਿੱਤਾ ਅਤੇ ਇਸ ਦੇ ਨਾਲ ਹੀ ਇੱਕ ਸੰਤਰੀ ਰੰਗ ਦੀ ਵੱਡੀ ਆਕਾਸ਼ੀ ਰੋਸ਼ਨੀ ਵੀ ਦੇਖਣ ਨੂੰ ਮਿਲੀ।
ਸੋਸ਼ਲ ਮੀਡੀਆ 'ਤੇ ਕਈ ਰਿਹਾਇਸ਼ੀਆਂ ਨੇ ਇਸ ਡਰ ਨੂੰ ਜਾਹਰ ਕੀਤਾ ਤੇ ਆਪਣਾ ਖੌਫਨਾਕ ਅਨੁਭਵ ਦੱਸਿਆ। ਕਿਸੇ ਨੇ ਇਸਨੂੰ ਗੈਸ ਟੈਂਕ ਦਾ ਧਮਾਕਾ ਦੱਸਿਆ ਤੇ ਕਿਸੇ ਨੇ ਇਸਨੂੰ ਤੇਜ ਭੂਚਾਲ ਦਾ ਨਤੀਜਾ ਦੱਸਿਆ। ਪਰ ਯੂਨੀਵਰਸਿਟੀ ਆਫ ਕੈਂਟਰਬਰੀ ਦੇ ਪਲੇਨੇਟਰੀ ਐਸਟਰੋਨੋਮਰ ਮਾਈਕਲ ਬੇਨੀਸਟਰ ਨੇ ਦੱਸਿਆ ਹੈ ਕਿ ਅਸਲ ਵਿੱਚ ਇਹ ਐਸਟਰੋਇਡ ਦੇ ਟੁਕੜੇ ਸਨ, ਜੋ ਧਰਤੀ ਦੇ ਵਾਤਾਵਰਣ ਵਿੱਚ ਆਕੇ ਇੱਕ ਧਮਾਕੇ ਨਾਲ ਸੜ ਗਏ।

ADVERTISEMENT
NZ Punjabi News Matrimonials