Wednesday, 28 February 2024
28 June 2023 New Zealand

ਆਕਲੈਂਡ ਵਾਸੀਆਂ ਲਈ ਵੱਡੀ ਰਾਹਤ

$28 ਮਿਲੀਅਨ ਦੀ ਲਾਗਤ ਵਾਲੇ ਸਾਈਕਲਵੇਜ਼ ਪ੍ਰੋਜੈਕਟਨੂੰ ਮਿਲੀ ਹਰੀ ਝੰਡੀ
ਆਕਲੈਂਡ ਵਾਸੀਆਂ ਲਈ ਵੱਡੀ ਰਾਹਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ ਦੀ 8 ਸਾਲ ਪੁਰਾਣੀ ਯੋਜਨਾ ਨੂੰ ਆਖਿਰਕਾਰ ਬੁਰ ਪੈ ਗਿਆ ਹੈ। $28.1 ਮਿਲੀਅਨ ਦੀ ਲਾਗਤ ਨਾਲ ਅਰਬਨ ਸਾਈਕਲਵੇਜ਼ ਪ੍ਰੋਗਰਾਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਪ੍ਰੋਗਰਾਮ ਵਿੱਚ ਸਾਈਕਲਵੇਜ਼ ਦੇ ਨਾਲ ਆਕਲੈਂਡ ਗਰੇਟ ਨਾਰਥ ਰੋਡ 'ਤੇ ਡਰੇਨੇਜ਼, ਸਟਰੀਟਮੈਪਿੰਗ, ਸੈਫਟੀ ਇਮਪਰੂਵਮੈਂਟਸ ਵੀ ਸ਼ਾਮਿਲ ਰਹਿਣਗੀਆਂ।
ਇਸ ਪ੍ਰੋਜੈਕਟ ਲਈ ਆਕਲੈਂਡ ਟ੍ਰਾਂਸਪੋਰਟ ਦੇ ਬੋਰਡ ਆਫ ਡਾਇਰੈਕਟਰਜ਼ ਨੇ ਹਾਂ ਪੱਖੀ ਵੋਟ ਪਾਈ ਹੈ, ਜਦਕਿ ਬੋਰਡ ਵਿੱਚ ਸ਼ਾਮਿਲ 2 ਸਿਟੀ ਕਾਉਂਸਲਰਾਂ ਨੇ ਇਸ ਪ੍ਰੋਗਰਾਮ ਦੇ ਖਿਲਾਫ ਵੋਟ ਕੀਤੀ ਹੈ।
ਇਸ $28.1 ਮਿਲੀਅਨ ਪ੍ਰੋਜੈਕਟ ਲਈ $12.5 ਮਿਲੀਅਨ ਦੀ ਫਂਡਿੰਗ ਵਾਕਾ ਕੋਟਾਹੀ ਵਲੋਂ ਜਾਰੀ ਕੀਤੀ ਜਾਏਗੀ।

ADVERTISEMENT
NZ Punjabi News Matrimonials