Tuesday, 27 February 2024
28 June 2023 New Zealand

ਇੱਕ ਬਿੱਲੀ ਕਾਰਨ ਨੈਪੀਅਰ ਦੇ 6000 ਘਰਾਂ ਦੀ ਬਿਜਲੀ ਹੋਈ ਗੁੱਲ

ਇੱਕ ਬਿੱਲੀ ਕਾਰਨ ਨੈਪੀਅਰ ਦੇ 6000 ਘਰਾਂ ਦੀ ਬਿਜਲੀ ਹੋਈ ਗੁੱਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਟ੍ਰਾਂਸਪੋਵਰ ਐਨ ਜੈਡ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨੈਪੀਅਰ ਵਿੱਚ ਕਰੀਬ 6000 ਘਰਾਂ ਦੇ ਰਿਹਾਇਸ਼ੀਆਂ ਨੂੰ ਬਿਜਲੀ ਤੋਂ ਬਗੈਰ ਕਈ ਘੰਟੇ ਤੱਕ ਰਹਿਣਾ ਪਿਆ ਤੇ ਇਸਦਾ ਕਾਰਨ ਸੀ ਇੱਕ ਬਿੱਲੀ, ਜੋ ਬਿਜਲੀ ਦੇ ਇੱਕ ਵੱਡੇ ਇਕੁਈਪਮੈਂਟ ਦੇ ਕੁਨੈਕਸ਼ਨਾਂ ਨਾਲ ਜੁੜ ਗਈ, ਜਿਸ ਤੋਂ ਬਾਅਦ ਰੈਡਕਲਿੱਫ ਸਟੇਸ਼ਨ 'ਤੇ ਧਮਾਕਾ ਹੋਇਆ ਤੇ ਬਿਜਲੀ ਗੁੱਲ ਹੋ ਗਈ। ਨੈਪੀਅਰ, ਪੁਟੋਰੀਨੋ ਦੇ ਉੱਤਰੀ ਹਿੱਸੇ ਅਤੇ ਟੀ ਪੋਹੁਈ ਦੇ ਇਲਾਕੇ ਇਸ ਕਾਰਨ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਹਨ। ਸੱਮਸਿਆ ਦੀ ਸ਼ੁਰੂਆਤ ਸ਼ਾਮ 6.45 ਵਜੇ ਸ਼ੁਰੂ ਹੋਈ ਸੀ।

ADVERTISEMENT
NZ Punjabi News Matrimonials