Thursday, 22 February 2024
29 June 2023 New Zealand

ਕੈਨੇਡਾ, ਆਸਟ੍ਰੇਲੀਆ, ਯੂਰਪ ਨੂੰ ਪਛਾੜ ਨਿਊਜੀਲੈਂਡ ਬਣਿਆ ਪਹਿਲੇ ਨੰਬਰ ਦਾ ਮੁਲਕ

ਕੈਨੇਡਾ, ਆਸਟ੍ਰੇਲੀਆ, ਯੂਰਪ ਨੂੰ ਪਛਾੜ ਨਿਊਜੀਲੈਂਡ ਬਣਿਆ ਪਹਿਲੇ ਨੰਬਰ ਦਾ ਮੁਲਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਜਾਣਕੇ ਮਾਣ ਹੋਏਗਾ ਕਿ ਇੱਕ ਵਾਰ ਫਿਰ ਤੋਂ ਨਿਊਜੀਲੈਂਡ ਨੇ ਦੁਨੀਆਂ ਭਰ ਦੇ ਸ਼ਾਨਦਾਰ ਮੁਲਕਾਂ ਦੀ ਸੂਚੀ ਵਿੱਚ ਪਹਿਲਾ ਦਾ ਸਥਾਨ ਹਾਸਿਲ ਕੀਤਾ ਹੈ।
ਇੰਟਰਨੈਸ਼ਨਲ ਇਮਪਲਾਇਮੈਂਟ ਹਾਇਰਿੰਗ ਕੰਪਨੀ 'ਰਿਮੋਟ' ਦੇ ਸਰਵੇਖਣ ਅਨੁਸਾਰ ਵਰਕ-ਲਾਈਫ ਬੈਲੇਂਸ ਦੇ ਮੁੱਦੇ 'ਤੇ ਨਿਊਜੀਲੈਂਡ ਦੁਨੀਆਂ ਭਰ ਦੇ 59 ਦੇਸ਼ਾਂ ਵਿੱਚ ਪਹਿਲੇ ਨੰਬਰ 'ਤੇ ਆਇਆ ਹੈ।
ਵਰਕ-ਬੈਲੇਂਸ ਇੱਕ ਅਜਿਹੀ ਟਰਮ ਹੈ ਜਿਸ ਤਹਿਤ ਕੰਮ ਅਤੇ ਨਿੱਜੀ ਜਿੰਦਗੀ ਦੇ ਵਿਚਾਲੇ ਦੇ ਮਾਪਦੰਡਾਂ ਨੂੰ ਤੋਲਿਆ ਜਾਂਦਾ ਹੈ।
ਇਸ ਸਰਵੇਖਣ ਵਿੱਚ 100 ਵਿੱਚੋਂ 79.5 ਅੰਕਾਂ ਨਾਲ ਨਿਊਜੀਲੈਂਡ ਪਹਿਲੇ ਸਥਾਨ 'ਤੇ, ਦੂਜੇ ਸਥਾਨ 'ਤੇ ਸਪੇਨ (75.5), ਤੀਜੇ ਸਥਾਨ 'ਤੇ (74.5) ਫਰਾਂਸ, ਚੌਥੇ ਸਥਾਨ 'ਤੇ ਆਸਟ੍ਰੇਲੀਆ (73.71), ਪੰਜਵੇਂ ਸਥਾਨ 'ਤੇ ਡੈਨਮਾਰਕ (73.67), ਛੇਵੇਂ ਸਥਾਨ 'ਤੇ ਨਾਰਵੇਅ (73.05), ਸੱਤਵੇਂ ਸਥਾਨ 'ਤੇ ਨੀਦਰਲੈਂਡ (69.14), ਅੱਠਵੇਂ ਸਥਾਨ 'ਤੇ ਇੰਗਲੈਂਡ (69,07), ਨੌਵੇਂ ਸਥਾਨ 'ਤੇ ਕੈਨੇਡਾ (67.91), ਦੱਸਵੇਂ ਸਥਾਨ 'ਤੇ ਬ੍ਰਾਜੀਲ (67.73) ਹਨ।

ADVERTISEMENT
NZ Punjabi News Matrimonials