Thursday, 22 February 2024
29 June 2023 New Zealand

ਦਿਨ-ਦਿਹਾੜੇ ਆਕਲੈਂਡ ਦੇ ਕਾਉਂਟਡਊਨ ਵਿੱਚ 2 ਮਹਿਲਾਵਾਂ ਨੇ ਦਿੱਤਾ ਲੁੱਟ ਨੂੰ ਅੰਜਾਮ

ਕਰਮਚਾਰੀ ਦਾ ਮੋਬਾਇਲ ਵੀ ਲੁੱਟਣ ਦੀ ਕੀਤੀ ਕੋਸ਼ਿਸ਼
ਦਿਨ-ਦਿਹਾੜੇ ਆਕਲੈਂਡ ਦੇ ਕਾਉਂਟਡਊਨ ਵਿੱਚ 2 ਮਹਿਲਾਵਾਂ ਨੇ ਦਿੱਤਾ ਲੁੱਟ ਨੂੰ ਅੰਜਾਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਸਿਲਵਰਡੇਲ ਸਥਿਤ ਕਾਉਂਟਡਾਊਨ ਸੁਪਰਮਾਰਕੀਟ ਵਿੱਚੋਂ 2 ਮਹਿਲਾਵਾਂ ਨੇ ਲੁੱਟ ਨੂੰ ਅੰਜਾਮ ਦਿੱਤਾ ਹੈ। ਦੋਨੋਂ ਮਹਿਲਾਵਾਂ ਕਾਫੀ ਹਿੰਸਕ ਸਨ ਤੇ ਜਾਂਦੇ ਹੋਏ ਉਹ ਆਪਣੇ ਨਾਲ $400 ਦਾ ਸਮਾਨ ਤੇ ਵਾਈਨ ਟਰਾਲੀ ਭਰ ਕੇ ਲੈ ਗਈਆਂ।
ਇਸ ਦੌਰਾਨ ਇੱਕ ਕਰਮਚਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਲੁਟੇਰੀਆਂ ਮਹਿਲਾਵਾਂ ਨੂੰ ਨਾ ਰੋਕਿਆ ਜਾ ਸਕਿਆ। ਮਹਿਲਾਵਾਂ ਜਾਂਦੀਆਂ ਹੋਈਆਂ ਕਰਮਚਾਰੀ ਦਾ ਮੋਬਾਇਲ ਵੀ ਆਪਣੇ ਨਾਲ ਲੈ ਜਾ ਰਹੀਆਂ ਸਨ, ਪਰ ਭੱਜਣ ਦੀ ਕੋਸ਼ਿਸ਼ ਦੌਰਾਨ ਮੋਬਾਇਲ ਉਨ੍ਹਾਂ ਕੋਲੋਂ ਪਾਰਕਿੰਗ ਵਿੱਚ ਗਿਰ ਗਿਆ।
ਪੁਲਿਸ ਵਲੋਂ ਇਨ੍ਹਾਂ ਦੋਨਾਂ ਮਹਿਲਾਵਾਂ ਦੀ ਭਾਲ ਕੀਤੀ ਜਾ ਰਹੀ ਹੈ।

ADVERTISEMENT
NZ Punjabi News Matrimonials