Tuesday, 27 February 2024
29 June 2023 New Zealand

ਡ੍ਰਿੰਕ ਡਰਾਈਵ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੇ ਬੀਤੇ 10 ਸਾਲਾਂ ਦੇ ਤੋੜੇ ਰਿਕਾਰਡ

ਡ੍ਰਿੰਕ ਡਰਾਈਵ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੇ ਬੀਤੇ 10 ਸਾਲਾਂ ਦੇ ਤੋੜੇ ਰਿਕਾਰਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਡ੍ਰਿੰਕ ਡਰਾਈਵ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੇ ਬੀਤੇ 10 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਵਾਕਾ ਕੋਟਾਹੀ ਵਲੋਂ ਆਟੋਮੋਬਾਇਲ ਅਸੋਸੀਏਸ਼ਨ ਨੂੰ ਜਾਰੀ ਆਂਕੜਿਆਂ ਮੁਤਾਬਕ 2022 ਵਿੱਚ ਅਜਿਹੇ ਮਾਮਲਿਆਂ ਵਿੱਚ 111 ਮੌਤਾਂ ਹੋਈਆਂ ਹਨ ਅਤੇ ਇਹ ਬੀਤੇ ਸਾਲ ਦੇ ਮੁਕਾਬਲੇ 33 ਜਿਆਦਾ ਮੌਤਾਂ ਹਨ। ਏਏ ਦੇ ਬੁਲਾਰੇ ਡਿਲਨ ਥੋਮਸਨ ਅਨੁਸਾਰ ਇਹ ਇੱਕ ਚਿੰਤਾ ਦਾ ਵਿਸ਼ਾ ਹੈ।
ਇੱਥੇ ਇਹ ਵੀ ਦੱਸਦੀਏ ਕਿ ਹਰ ਸਾਲ ਨਿਊਜੀਲੈਂਡ ਪੁਲਿਸ ਨੂੰ 3 ਮਿਲੀਅਨ ਲੋਕਾਂ ਦੇ ਬ੍ਰੀਦ ਟੈਸਟ ਕਰਨੇ ਜਰੂਰੀ ਹਨ, ਪਰ 2014 ਤੋਂ ਬਾਅਦ ਇਹ ਟਾਰਗੇੱਟ ਕਦੇ ਵੀ ਹਾਸਿਲ ਨਹੀਂ ਕੀਤਾ ਗਿਆ, ਜੋ ਕਿ ਕਿਤੇ ਨਾ ਕਿਤੇ ਅਜਿਹੇ ਹਾਦਸੇ ਵਧਣ ਦਾ ਕਾਰਨ ਮੰਨਿਆਂ ਜਾ ਸਕਦਾ ਹੈ।

ADVERTISEMENT
NZ Punjabi News Matrimonials