Tuesday, 27 February 2024
29 June 2023 New Zealand

ਮੈਸੀ ਯੂਨੀਵਰਸਿਟੀ ਕੱਢੇਗੀ ਸੈਂਕੜੇ ਕਰਮਚਾਰੀ

ਮੈਸੀ ਯੂਨੀਵਰਸਿਟੀ ਕੱਢੇਗੀ ਸੈਂਕੜੇ ਕਰਮਚਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਅਤੇ ਓਟੇਗੋ ਯੂਨੀਵਰਸਿਟੀ ਵਲੋਂ ਸੈਂਕੜੇ ਦੀ ਗਿਣਤੀ ਵਿੱਚ ਕਰਮਚਾਰੀ ਕੱਢੇ ਜਾਣ ਦਾ ਫੈਸਲਾ ਲਏ ਜਾਣ ਤੋਂ ਬਾਅਦ ਹੁਣ ਮੈਸੀ ਯੂਨੀਵਰਸਿਟੀ ਨੇ ਵੀ ਇਸ਼ਾਰਾ ਦਿੱਤਾ ਹੈ ਕਿ ਨਜਦੀਕੀ ਭਵਿੱਖ ਵਿੱਚ ਯੂਨੀਵਰਸਿਟੀ 300 ਤੋਂ 400 ਕਰਮਚਾਰੀਆਂ ਦੀ ਛੁੱਟੀ ਕਰੇਗੀ।
ਹਾਲਾਂਕਿ ਨਿਊਜੀਲੈਂਡ ਸਰਕਾਰ ਨੇ ਇਨ੍ਹਾਂ ਨੌਕਰੀਆਂ ਦੀ ਕਟੌਤੀ ਰੋਕਣ ਲਈ, ਯੂਨੀਵਰਸਿਟੀਆਂ ਦੀ ਮੱਦਦ ਲਈ $128 ਮਿਲੀਅਨ ਦੀ ਮੱਦਦ ਦਾ ਐਲਾਨ ਵੀ ਕੀਤਾ ਹੈ ਤੇ ਮੈਸੀ ਯੂਨੀਵਰਸਿਟੀ ਨੂੰ ਵੀ ਅਗਲੇ ਸਾਲ ਦੇ ਬਜਟ ਲਈ $12.8 ਮਿਲੀਅਨ ਦੀ ਮੱਦਦ ਸਰਕਾਰ ਵਲੋਂ ਮਿਲੇਗੀ। ਪਰ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਕਮੀ ਤੇ ਟਰਸ਼ਰੀ ਐਜੁਕੇਸ਼ਨ ਸੈਕਟਰ ਨੂੰ ਦਰਪੇਸ਼ ਆ ਰਹੀਆਂ ਸੱਮਸਿਆਵਾਂ ਨੂੰ ਇਹ ਮੱਦਦ ਕੋਈ ਜਿਆਦਾ ਲਾਹਾ ਨਹੀਂ ਪਹੁੰਚਾ ਸਕਦੀ ਤੇ ਨੌਕਰੀਆਂ ਵਿੱਚ ਕਟੌਤੀ ਦਾ ਫੈਸਲਾ ਟਾਲਿਆ ਨਹੀਂ ਜਾ ਸਕਦਾ ਅਤੇ ਅਜਿਹਾ ਹੀ ਮੰਨਣਾ ਹੈ ਵਿਕਟੋਰੀਆ ਅਤੇ ਓਟੇਗੋ ਯੂਨੀਵਰਸਿਟੀਆਂ ਦਾ, ਕਿਉਂਕਿ ਸਰਕਾਰੀ ਮੱਦਦ ਦੇ ਐਲਾਨ ਦੇ ਬਾਵਜੂਦ ਦੋਨੋਂ ਯੂਨੀਵਰਸਿਟੀਆਂ ਨੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਫੈਸਲੇ 'ਤੇ ਰੋਕ ਨਹੀਂ ਲਗਾਈ ਹੈ।

ADVERTISEMENT
NZ Punjabi News Matrimonials