Tuesday, 27 February 2024
29 June 2023 New Zealand

1 ਜੁਲਾਈ ਤੋਂ ਲੱਗਣ ਜਾ ਰਹੀ ਸਿੰਗਲ ਯੂਜ਼ ਵਾਲੇ ਪਲਾਸਟਿਕ ਬੈਗ ਅਤੇ ਹੋਰ ਆਈਟਮਾਂ ‘ਤੇ ਰੋਕ

1 ਜੁਲਾਈ ਤੋਂ ਲੱਗਣ ਜਾ ਰਹੀ ਸਿੰਗਲ ਯੂਜ਼ ਵਾਲੇ ਪਲਾਸਟਿਕ ਬੈਗ ਅਤੇ ਹੋਰ ਆਈਟਮਾਂ ‘ਤੇ ਰੋਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਦੇ ਗ੍ਰੋਸਰੀ ਸਟੋਰ, ਰੈਸਟੋਰੈਂਟ ਆਦਿ ਇਸ ਵੇਲੇ ਨਿਊਜੀਲੈਂਡ ਵਿੱਚ ਹੋਣ ਜਾ ਰਹੇ ਵੱਡੇ ਬਦਲਾਅ ਲਈ ਤਿਆਰੀ ਕਰ ਰਹੇ ਹਨ। 1 ਜੁਲਾਈ ਤੋਂ ਨਿਊਜੀਲੈਂਡ ਵਿੱਚ ਸਿੰਗਲ ਯੂਜ਼ ਵਾਲੇ ਪਲਾਸਟਿਕ ਬੈਗਾਂ, ਟੈਬਲਵੇਅਰ, ਕਟਲਰੀ ਆਦਿ ਦੀਆਂ ਆਈਟਮਾਂ 'ਤੇ ਰੋਕ ਲੱਗ ਜਾਏਗੀ। ਕਾਰੋਬਾਰ ਮਾਲਕ ਪੇਪਰ ਤੋਂ ਬਣੇ ਬੈਗ ਅਤੇ ਹੋਰ ਆਈਟਮਾਂ ਦੀ ਵਰਤੋਂ ਕਰਨ ਦੀ ਤਿਆਰੀ ਵਿੱਚ ਹਨ। ਪਰ ਉਨ੍ਹਾਂ ਨੂੰ ਇਹੋ ਚਿੰਤਾ ਹੈ ਕਿ ਪੇਪਰ ਬੈਗ ਆਦਿ ਪਲਾਸਟਿਕ ਬੈਗ ਦੇ ਮੁਕਾਬਲੇ ਵਧੇਰੇ ਮਹਿੰਗੇ ਹੁੰਦੇ ਹਨ ਅਤੇ ਇਹ ਵਾਧੂ ਦਾ ਖਰਚਾ ਉਨ੍ਹਾਂ ਨੂੰ ਆਪਣੇ ਸਿਰ ਝੱਲਣਾ ਪਏਗਾ। ਉਨਾਂ੍ਹ ਆਸ ਪ੍ਰਗਟਾਈ ਹੈ ਕਿ ਜਲਦ ਹੀ ਗ੍ਰਾਹਕ ਇਸ ਬਦਲਾਅ ਅਨੁਸਾਰ ਢੱਲ ਜਾਣਗੇ ਅਤੇ ਸ਼ਾਪਿੰਗ ਮੌਕੇ ਆਪਣੇ ਬੈਗ ਆਦਿ ਨਾਲ ਲੈਕੇ ਆਉਣਗੇ।

ADVERTISEMENT
NZ Punjabi News Matrimonials