Tuesday, 27 February 2024
29 June 2023 New Zealand

ਹੁਣ ਕੂੜਾ ਚੁੱਕਣ ਲਈ ਵੀ ਪੈ ਗਈ ਪ੍ਰਵਾਸੀ ਕਰਮਚਾਰੀਆਂ ਦੀ ਜਰੂਰਤ

ਹੁਣ ਕੂੜਾ ਚੁੱਕਣ ਲਈ ਵੀ ਪੈ ਗਈ ਪ੍ਰਵਾਸੀ ਕਰਮਚਾਰੀਆਂ ਦੀ ਜਰੂਰਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਾਰਲਬੋਰੋ ਡਿਸਟ੍ਰੀਕਟ ਕਾਉਂਸਲ ਇਸ ਵੇਲੇ ਰੀਸਾਈਕਲੰਿਗ ਕੀਤੇ ਜਾਣ ਵਾਲੇ ਕੂੜੇ ਨੂੰ ਵੀ ਲੈਂਡਫਿਲੰਿਗ ਲਈ ਭੇਜਣ ਨੂੰ ਮਜਬੂਰ ਹੈ, ਕਾਰਨ ਹੈ ਕਾਉਂਸਲ ਦੇ ਕਾਂਟਰੇਕਟਰ ਕੋਲ ਕਰਮਚਾਰੀਆਂ ਦੀ ਘਾਟ ਹੈ, ਜੋ ਇਸ ਕਾਰਜ ਨੂੰ ਪੂਰਾ ਕਰ ਸਕਣ ਵਿੱਚ ਅਸਮਰਥ ਹੈ।
ਕਾਂਟਰੇਕਟਰ ਇਨਵਾਇਰੋਹੱਬ ਮਾਰਲਬੋਰੋ ਨੇ ਆਪਣੇ ਕੋਲ ਕਰਮਚਾਰੀਆਂ ਦੀ ਘਾਟ 'ਤੇ ਕਾਫੀ ਚਿੰਤਾ ਅਤੇ ਉਨ੍ਹਾਂ ਦੀ ਲੋਕਲ ਪੱਧਰ 'ਤੇ ਨਾ ਹੁੰਦੀ ਅਪੂਰਤੀ ਲਈ ਨਿਰਾਸ਼ਾ ਪ੍ਰਗਟਾਈ ਹੈ।
ਮਾਰਲਬੋਰੋ ਡਿਸਟ੍ਰੀਕਟ ਕਾਉਂਸਲ ਦੇ ਸੋਲੀਡ ਵੇਸਟ ਮੈਨੇਜਰ ਡਾਕਟਰ ਐਲਿਕ ਮੈਕਨੀਲ ਨੇ ਦੱਸਿਆ ਹੈ ਕਿ ਨੰਵਬਰ ਤੋਂ ਲੈਕੇ ਹੁਣ ਤੱਕ ਕਰੀਬ 10% ਰੀਸਾਈਕਲੇਬਲ ਵੇਸਟ ਜੋ ਕਿ ਕਰੀਬ 150 ਟਨ ਬਣਦਾ ਹੈ, ਲੈਂਡਫਿਲੰਿਗ ਲਈ ਭੇਜੀ ਜਾ ਚੁੱਕੀ ਹੈ ਤੇ ਵਾਤਾਵਰਣ ਪੱਖੋਂ ਇਹ ਕਾਫੀ ਵੱਡਾ ਨੁਕਸਾਨ ਕਿਹਾ ਜਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਾਂਟਰੇਕਟਰ ਵਲੋਂ ਕਰਮਚਾਰੀਆਂ ਦੀ ਘਾਟ ਲਈ ਓਵਰਸੀਜ਼ ਤੋਂ ਕਰਮਚਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਸੱਮਸਿਆ ਤੋਂ ਨਿਦਾਨ ਮਿਲ ਸਕੇ।

ADVERTISEMENT
NZ Punjabi News Matrimonials