Wednesday, 28 February 2024
29 June 2023 New Zealand

ਆਈ ਆਰ ਡੀ ਨੇ ਨਿਊਜੀਲੈਂਡ ਵਾਸੀਆਂ ਲਈ ਚੇਤਾਵਨੀ ਕੀਤੀ ਜਾਰੀ

ਆਈ ਆਰ ਡੀ ਨੇ ਨਿਊਜੀਲੈਂਡ ਵਾਸੀਆਂ ਲਈ ਚੇਤਾਵਨੀ ਕੀਤੀ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇਨਲੈਂਡ ਰੈਵੇਨਿਊ ਡਿਪਾਰਟਮੈਂਟ (ਆਈ ਆਰ ਡੀ) ਨੇ ਨਿਊਜੀਲੈਂਡ ਵਾਸੀਆਂ ਲਈ ਚੇਤਾਵਨੀ ਜਾਰੀ ਕੀਤੀ ਹੈ ਤੇ ਦੱਸਿਆ ਹੈ ਕਿ ਇਸ ਵੇਲੇ ਅਜਿਹਾ ਟੈਕਸਟ ਸਕੈਮ ਚੱਲ ਰਿਹਾ ਹੈ, ਜਿਸਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ, ਇੱਥੋਂ ਤੱਕ ਕਿ ਅਨੁਭਵੀ ਲੋਕ ਵੀ ਇਸ ਸਕੈਮ ਦਾ ਸ਼ਿਕਾਰ ਹੋ ਰਹੇ ਹਨ।
ਸਕੈਮ ਵਿੱਚ ਮੈਸੇਜ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਬਹੁਤ ਹੀ ਸਧਾਰਨ ਲੱਗਣ ਵਾਲੇ ਲੰਿਕ 'ਤੇ ਕਲਿੱਕ ਕਰਕੇ ਆਈ ਆਰ ਡੀ ਕੋਲੋਂ ਆਪਣੀ ਪੈਮੇਂਟ ਪ੍ਰੋਸੈੱਸ ਕਰਨ ਨੂੰ ਕਿਹਾ ਜਾਂਦਾ ਹੈ, ਜੋ ਕਿ ਟੈਕਸ ਰਿਫੰਡ ਨਾਲ ਸਬੰਧਤ ਦੱਸੀ ਜਾਂਦੀ ਹੈ।
ਇਹ ਸਕੈਮ ਵਾਲੇ ਮੈਸੇਜ ਆਈ ਆਰ ਡੀ ਦੇ ਅਧਿਕਾਰੀਆਂ ਨੂੰ ਵੀ ਮਿਲ ਰਹੇ ਹਨ। ਜੇ ਤੁਹਾਨੂੰ ਅਜਿਹਾ ਕੋਈ ਵੀ ਮੈਸੇਜ ਮਿਲੇ ਤਾਂ ਤੁਰੰਤ ਨੈੱਟਸੈਫ ਨੂੰ ਸੰਪਰਕ ਕਰੋ ਅਤੇ ਮੈਸੇਜ ਵਿੱਚ ਦਿੱਤੇ ਕਿਸੇ ਵੀ ਲੰਿਕ 'ਤੇ ਕਲਿੱਕ ਨਾ ਕਰੋ। ਜੇ ਤੁਸੀਂ ਪੈਮੇਂਟ ਪ੍ਰੋਸੈਸ ਕਰ ਦਿੱਤੀ ਹੈ ਤਾਂ ਤੁਰੰਤ ਆਪਣੇ ਬੈਂਕ ਨੂੰ ਇਸ ਸਕੈਮ ਦੀ ਜਾਣਕਾਰੀ ਦਿਓ।

ADVERTISEMENT
NZ Punjabi News Matrimonials