Thursday, 22 February 2024
30 June 2023 New Zealand

ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਨਿਊਜੀਲੈਂਡ

ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚੇ ਨਿਊਜੀਲੈਂਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੀਆਂ ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਪੰਥ ਪ੍ਰਸਿੱਧ ਗਿਆਨੀ ਪਿੰਦਰਪਾਲ ਸਿੰਘ ਜੀ ਨਿਊਜੀਲੈਂਡ ਪਹੁੰਚ ਗਏ ਹਨ। ਇਸ ਮੌਕੇ ਸੰਗਤਾਂ ਉਨ੍ਹਾਂ ਦੇ ਸੁਆਗਤ ਲਈ ਸੰਗਤਾਂ ਵਿਸ਼ੇਸ਼ ਤੌਰ 'ਤੇ ਆਕਲੈਂਡ ਏਅਰਪੋਰਟ ਪੁੱਜੀਆਂ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਸੰਗਤਾਂ ਨੂੰ ਦੱਸਦੀਏ ਕਿ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਪਹਿਲਾ ਸਮਾਗਮ ਕੱਲ ਸ਼ਨੀਵਾਰ ਸ਼ਾਮ ਬੇ ਆਫ ਪਲੈਂਟੀ, ਪਾਪਾਮੋਆ ਅਤੇ ਟੌਰੰਗਾਂ ਗੁਰੂ ਘਰ ਵਲੋਂ ਸਾਂਝੇ ਰੂਪ ਵਿੱਚ ਟੌਰੰਗਾ ਗੁਰੂਘਰ ਵਿਖੇ ਹੋਵੇਗਾ।
ਐਤਵਾਰ ਦੀ ਸ਼ੁਰੂਆਤ ਉਟਹੂਹੂ ਅਤੇ ਫਿਰ ਟਾਕਨਿਨੀ ਅਤੇ ਸਾਰਾ ਹਫਤਾ ਟਾਕਾਨਿਨੀ ਗੁਰੂ ਘਰ 'ਚ ਸਮਾਗਮ ਚੱਲਣਗੇ।
ਭਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ ਕੱਲ ਨਿਊਜੀਲੈਂਡ ਪਹੁੰਚ ਰਹੇ ਹਨ। ਬਾਕੀ ਗੁਰੂ ਘਰਾਂ ਅਤੇ ਸਾਰੇ ਸਮਾਗਮਾਂ ਦਾ ਵੇਰਵਾ ਪੋਸਟਰਾਂ ਰਾਹੀ ਦੱਸਿਆ ਜਾਵੇਗਾ।
ਸੰਗਤਾਂ ਨੂੰ ਇਨ੍ਹਾਂ ਸਿਰਮੌਰ ਸ਼ਖਸ਼ੀਅਤਾਂ ਦੀ ਸੰਗਤ ਦਾ ਲਾਹਾ ਲੈਣ ਦੀ ਬੇਨਤੀ, ਸੰਗਤਾਂ ਸਮੇਂ ਸਿਰ ਜਰੂਰ ਪੁੱਜਣ।

ADVERTISEMENT
NZ Punjabi News Matrimonials