Tuesday, 27 February 2024
30 June 2023 New Zealand

ਕੱਲ ਤੋਂ ਨਿਊਜੀਲੈਂਡ ਵਾਸੀਆਂ ਲਈ ਇਹ ਸਰਕਾਰੀ ਰਾਹਤਾਂ ਹੋਣ ਜਾ ਰਹੀਆਂ ਖਤਮ, ਪਏਗਾ ਜੇਬਾਂ ‘ਤੇ ਸਿੱਧਾ ਬੋਝ

ਕੱਲ ਤੋਂ ਨਿਊਜੀਲੈਂਡ ਵਾਸੀਆਂ ਲਈ ਇਹ ਸਰਕਾਰੀ ਰਾਹਤਾਂ ਹੋਣ ਜਾ ਰਹੀਆਂ ਖਤਮ, ਪਏਗਾ ਜੇਬਾਂ ‘ਤੇ ਸਿੱਧਾ ਬੋਝ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੱਲ 1 ਜੁਲਾਈ ਹੈ ਤੇ ਨਿਊਜੀਲੈਂਡ ਵਾਸੀਆਂ ਲਈ 1 ਜੁਲਾਈ ਦਾ ਮਤਲਬ ਹੈ ਫਿਊਲ 'ਤੇ ਮਿਲਣ ਵਾਲੀ 25 ਸੈਂਟ ਪ੍ਰਤੀ ਲਿਟਰ ਸਬਸਿਡੀ ਦਾ ਖਤਮ ਹੋਣਾ ਅਤੇ 4 ਸੈਂਟ ਜੀਐਸਟੀ ਦਾ ਨਾਲ ਲਾਗੂ ਹੋਣਾ, ਭਾਵ ਕੱਲ ਤੋਂ ਨਿਊਜੀਲੈਂਡ ਵਾਸੀਆਂ ਨੂੰ 29 ਸੈਂਟ ਪ੍ਰਤੀ ਲਿਟਰ ਪੈਟਰੋਲ ਮਹਿੰਗਾ ਮਿਲੇਗਾ। ਡੀਜ਼ਲ ਦੀ ਸਬਸਿਡੀ ਵੀ ਇਸਦੇ ਨਾਲ ਹੀ ਖਤਮ ਹੋ ਜਾਏਗੀ।
ਇਸ ਤੋਂ ਇਲਾਵਾ ਪਬਲਿਕ ਟ੍ਰਾਂਸਪੋਰਟ ਦੇ ਕੀਤੇ ਗਏ ਅੱਧੇ ਕਿਰਾਏ ਵੀ ਕੱਲ ਤੋਂ ਖਤਮ ਕੀਤੇ ਜਾ ਰਹੇ ਹਨ, ਕਮਿਊਨਿਟੀ ਸਰਵਿਸਜ਼ ਕਾਰਡ ਹੋਲਡਰਾਂ ਅਤੇ 25 ਸਾਲ ਤੋਂ ਘੱਟ ਵਾਲਿਆਂ ਲਈ ਇਹ ਸੁਵਿਧਾ ਜਾਰੀ ਰਹੇਗੀ। 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫਤ ਸਫਰ ਜਾਰੀ ਰਹੇਗਾ।

ADVERTISEMENT
NZ Punjabi News Matrimonials