Tuesday, 27 February 2024
30 June 2023 New Zealand

ਹੁਣ ਛੱਡ ਦਿਓ ਕੋਕ ਤੇ ਅਜਿਹੇ ਹੋਰ ਕੋਲਡ ਡ੍ਰਿੰਕ

ਇਨ੍ਹਾਂ ਡ੍ਰਿੰਕਸ ਨੂੰ ਮਿੱਠਾ ਕਰਨ ਲਈ ਵਰਤਿਆ ਜਾਣਾ ਵਾਲਾ ‘ਐਸਪਾਰਟੇਮ’ ਐਲਾਨਿਆ ਜਾਏਗਾ ਕੈਂਸਰ ਦਾ ਸਭ ਤੋਂ ਵੱਡਾ ਕਾਰਕ
ਹੁਣ ਛੱਡ ਦਿਓ ਕੋਕ ਤੇ ਅਜਿਹੇ ਹੋਰ ਕੋਲਡ ਡ੍ਰਿੰਕ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਕ ਅਤੇ ਹੋਰ ਅਜਿਹੇ ਪੇਅ ਪਦਾਰਥਾਂ ਨੂੰ ਮਿੱਠਾ ਕਰਨ ਲਈ ਵਰਤਿਆ ਜਾਣ ਵਾਲਾ ਆਰਟੀਫਿਸ਼ਲ ਸਵੀਟਨਰ 'ਐਸਪਾਰਟੇਮ' ਮਨੁੱਖਾਂ ਵਿੱਚ ਸਭ ਤੋਂ ਵੱਡਾ ਤੇ ਸੰਭਾਵਿਤ ਕੈਂਸਰ ਦਾ ਕਾਰਨ ਹੈ ਅਤੇ ਇਸ ਨੂੰ ਅਧਿਕਾਰਿਤ ਰੂਪ ਵਿੱਚ ਅਗਲੇ ਮਹੀਨੇ ਗਲੋਬਲ ਹੈਲਥ ਬੋਡੀ 'ਦ ਇੰਟਰਨੈਸ਼ਨਲ ਐਜੰਸੀ ਫਾਰ ਰਿਸਰਚ ਓਨ ਕੈਂਸਰ' ਵਲੋਂ ਬਲੈਕਲਿਸਟ ਕੀਤਾ ਜਾਏਗਾ। ਇਹ ਸਵੀਟਨਰ ਕੋਕਾ ਕੋਲਾ ਡਾਈਟ ਤੋਂ ਲੈਕੇ ਚਿਉਂਇੰਗ ਗਮ ਆਦਿ ਤੱਕ ਵਰਤਿਆ ਜਾਂਦਾ ਹੈ।
ਉਕਤ ਗਲੋਬਲ ਹੈਲਥ ਬੋਡੀ ਵਲੋਂ ਐਸਪਾਰਟਨ ਨੂੰ ਇਸ ਤਰੀਕੇ ਬਲੈਕਲਿਸਟ ਕੀਤੇ ਜਾਣ ਦਾ ਫੈਸਲਾ ਬਹੁਤ ਵੱਡਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਆਰਟੀਫਿਸ਼ਲ ਸਵੀਟਨਰ 1981 ਤੋਂ ਅਜਿਹੇ ਪੇਅ ਪਦਾਰਥਾਂ ਵਿੱਚ ਵਰਤਿਆ ਜਾ ਰਿਹਾ ਹੈ।

ADVERTISEMENT
NZ Punjabi News Matrimonials