Wednesday, 28 February 2024
30 June 2023 New Zealand

ਇਮੀਗ੍ਰੇਸ਼ਨ ਨਿਊਜੀਲੈਂਡ ਦਾ ਢਿੱਲਾ ਅਤੇ ਗੈਰ-ਪੇਸ਼ੇਵਰ ਕੰਮ ਕਰਨ ਦਾ ਢੰਗ ਨਿਊਜੀਲੈਂਡ ਦੀ ਵਿਸ਼ਵ ਪੱਧਰ ‘ਤੇ ਕਰ ਰਿਹਾ ਬਦਨਾਮੀ

5-5 ਸਾਲ ਹੋ ਗਏ ਸਕਿੱਲਡ ਵਰਕਰਾਂ ਨੂੰ ਪਰ ਅਜੇ ਤੱਕ ਨਹੀਂ ਮਿਲੀ ਰੈਜੀਡੈਂਸੀ
ਇਮੀਗ੍ਰੇਸ਼ਨ ਨਿਊਜੀਲੈਂਡ ਦਾ ਢਿੱਲਾ ਅਤੇ ਗੈਰ-ਪੇਸ਼ੇਵਰ ਕੰਮ ਕਰਨ ਦਾ ਢੰਗ ਨਿਊਜੀਲੈਂਡ ਦੀ ਵਿਸ਼ਵ ਪੱਧਰ ‘ਤੇ ਕਰ ਰਿਹਾ ਬਦਨਾਮੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਭਾਂਵੇ ਨਿਊਜੀਲੈਂਡ ਸਰਕਾਰ ਨੇ ਦੁਨੀਆਂ ਭਰ ਤੋਂ ਸਕਿੱਲਡ ਵਰਕਰਾਂ ਨੂੰ ਆਕਰਸ਼ਿਤ ਕਰਨ ਲਈ ਸੁਖਾਲੀ ਰੈਜੀਡੈਂਸੀ ਦਾ ਰਾਹ ਖੋਲਣ ਦਾ ਐਲਾਨ ਕੀਤਾ ਸੀ, ਪਰ ਆਇਰਲੈਂਡ ਤੋਂ ਆਏ ਟਰੱਕ ਡਰਾਈਵਰ ਨੋਇਲ ਬੈਲਨਟਾਈਨ ਅਤੇ ਮਲੇਸ਼ੀਆ ਤੋਂ ਆਈ ਵੈਟਨਰੀ ਡਾਕਟਰ ਕੈਸੀ ਵਰਗੇ ਸਕਿੱਲ ਹਾਸਿਲ ਪ੍ਰਵਾਸੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਢਿੱਲੀ ਕਾਰਵਾਈ ਅਤੇ ਗੈਰ-ਪੇਸ਼ੇਵਰ ਕੰਮ ਕਰਨ ਦਾ ਢੰਗ ਨਿਊਜੀਲੈਂਡ ਨੂੰ ਵਿਸ਼ਵ-ਪੱਧਰੀ ਬਦਨਾਮੀ ਦੁਆ ਰਿਹਾ ਹੈ ਤੇ ਅਜਿਹਾ ਹੀ ਰਿਹਾ ਤਾਂ ਭਵਿੱਖ ਵਿੱਚ ਕੋਈ ਵੀ ਮੁਹਾਰਤ ਹਾਸਿਲ ਕਰਮਚਾਰੀ ਨਿਊਜੀਲੈਂਡ ਵੱਲ ਮੂੰਹ ਨਹੀਂ ਕਰੇਗਾ।
ਨੋਇਲ ਨੇ ਦੱਸਿਆ ਕਿ 2018 ਵਿੱਚ ਉਹ ਨਿਊਜੀਲੈਂਡ ਬਤੌਰ ਟਰੱਕ ਡਰਾਈਵਰ ਆਇਆ ਸੀ, ਇੱਥੋਂ ਦਾ ਮਾਹੌਲ, ਵਾਤਾਵਰਣ ਅਤੇ ਲੋਕ ਉਸਨੂੰ ਬਹੁਤ ਪਸੰਦ ਆਏ ਤੇ ਉਸਨੇ ਇੱਥੇ ਪੱਕੇ ਹੋਣ ਦਾ ਸੋਚਿਆ, ਪਰ 5 ਸਾਲ ਬੀਤ ਜਾਣ ਦੇ ਬਾਵਜੂਦ ਉਸਦਾ ਰੈਜੀਡੈਂਸੀ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਉਸਨੇ ਦੱਸਿਆ ਕਿ ਉਸਨੇ ਇੱਕ ਤੋਂ ਵਧੇਰੇ ਵਾਰ ਪੱਕੇ ਹੋਣ ਲਈ ਫਾਈਲ ਲਾਈ ਤੇ ਕਰੀਬ $20,000 ਖਰਚੇ, ਪਰ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਗੈਰ-ਪੇਸ਼ੇਵਰ ਅਪਰੋਚ ਨੇ ਉਸ ਦੀ ਰੈਜੀਡੈਂਸੀ ਨਹੀਂ ਹੋਣ ਦਿੱਤੀ, ਜਿਸ ਕਾਰਨ ਉਸਨੂੰ ਇੱਕ ਵਾਰ ਨਿਊਜੀਲੈਂਡ ਛੱਡਕੇ ਯੂਕੇ ਜਾਣਾ ਪਿਆ, ਜਦਕਿ ਜਿਸ ਕ੍ਰਾਈਸਚਰਚ ਦੀ ਕੰਪਨੀ ਵਿੱਚ ਉਹ ਕੰਮ ਕਰਦਾ ਉਹ ਉਸਨੂੰ ਅੱਜ ਵੀ ਕੰਮ ਦੇਣ ਲਈ ਤਿਆਰ ਹੈ। ਆਪਣੇ ਨਾਲ ਹੋਏ ਅਨਿਆਂ ਖਿਲਾਫ ਲੜਣ ਲਈ ਉਹ ਯੂਕੇ ਤੋਂ ਇੱਕ ਵਾਰ ਫਿਰ ਮੁੜ ਆਇਆ, ਪਰ ਨਤੀਜਾ ਅਸਫਲਤਾ ਹੀ ਸੀ।
ਨੋਇਲ ਨੇ ਇਹ ਵੀ ਦੱਸਿਆ ਕਿ ਉਸਨੂੰ ਸ਼ਰਮ ਆਉਂਦੀ ਹੈ ਕਿ ਕੋਰੋਨਾ ਦੇ ਔਖੇ ਵੇਲੇ 70-70 ਘੰਟੇ ਕੰਮ ਕਰਨ ਵਾਲੇ ਮੁਹਾਰਤ ਹਾਸਿਲ ਕਰਮਚਾਰੀਆਂ ਨਾਲ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਅਜਿਹਾ ਵਰਤਾਰਾ ਕੀਤਾ। ਨੋਇਲ ਅਨੁਸਾਰ ਸਿਰਫ ਉਹ ਹੀ ਨਹੀਂ ਬਲਕਿ ਉਸਦੇ ਨਾਲ ਕੰਮ ਕਰਦੇ ਹੋਰਾਂ ਮੁਹਾਰਤ ਹਾਸਿਲ ਕਰਮਚਾਰੀਆਂ ਨਾਲ ਵੀ ਇਹੀ ਵਰਤਾਰਾ ਹੋਇਆ ਸੀ ਅਤੇ ਅਜਿਹਾ ਹੀ ਕੁਝ ਵੈਟਨਰੀ ਡਾਕਟਰ ਕੈਸੀ ਨਾਲ ਵੀ ਹੋਇਆ।

ADVERTISEMENT
NZ Punjabi News Matrimonials