Tuesday, 27 February 2024
01 July 2023 New Zealand

ਆਕਲੈਂਡ: ਘਰ ਵਿੱਚ ਜਾ ਵੜੀ ਬੇਕਾਬੂ ਕਾਰ, ਇੱਕ ਦੀ ਹਾਲਤ ਗੰਭੀਰ

ਆਕਲੈਂਡ: ਘਰ ਵਿੱਚ ਜਾ ਵੜੀ ਬੇਕਾਬੂ ਕਾਰ, ਇੱਕ ਦੀ ਹਾਲਤ ਗੰਭੀਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਕਲੋਵਰ ਪਾਰਕ ਦੀ ਟੀ ਇਰਾਰਾਂਗੀ ਡਰਾਈਵ 'ਤੇ ਸਥਿਤ ਇੱਕ ਹਾਦਸਾ ਵਾਪਰਨ ਦੀ ਖਬਰ ਹੈ, ਜਿੱਥੇ ਇੱਕ ਘਰ ਵਿੱਚ ਬੇਕਾਬੂ ਕਾਰ ਜਾ ਵੜੀ। ਘਟਨਾ ਸਵੇਰੇ 10.30 ਦੇ ਕਰੀਬ ਦੀ ਦੱਸੀ ਜਾ ਰਹੀ ਹੈ ਤੇ ਇਸ ਘਟਨਾ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਹੈ। ਜਖਮੀ ਵਿਅਕਤੀ ਨੂੰ ਮਿਡਲਮੋਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 11.40 'ਤੇ ਐਮਰਜੈਂਸੀ ਵਿਭਾਗ ਵਲੋਂ ਸੜਕ ਨੂੰ ਖੋਲ ਦਿੱਤਾ ਗਿਆ ਸੀ ਅਤੇ ਕਾਰ ਨੂੰ ਮੌਕੇ 'ਤੇ ਹਟਾ ਦਿੱਤਾ ਗਿਆ ਹੈ।

ADVERTISEMENT
NZ Punjabi News Matrimonials