Tuesday, 27 February 2024
01 July 2023 New Zealand

ਅੱਜ ਤੋਂ ਨਿਊਜੀਲੈਂਡ ਵਾਸੀਆਂ ਲਈ ਡਾਕਟਰੀ ਇਲਾਜ ਹੋਇਆ ਸਸਤਾ

$5 ਦੇ ਪ੍ਰੀਸਕਰਿਪਸ਼ਨ ਚਾਰਜ ਹੋਏ ਖਤਮ...
ਅੱਜ ਤੋਂ ਨਿਊਜੀਲੈਂਡ ਵਾਸੀਆਂ ਲਈ ਡਾਕਟਰੀ ਇਲਾਜ ਹੋਇਆ ਸਸਤਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਲਈ ਅੱਜ ਤੋਂ $5 ਪ੍ਰੀਸਕਰਿਪਸ਼ਨ ਚਾਰਜ ਖਤਮ ਕਰ ਦਿੱਤੇ ਗਏ ਹਨ। ਸਰਕਾਰ ਨੇ ਇਹ ਫੈਸਲਾ ਬੀਤੇ ਮਹੀਨੇ ਬਜਟ 2023 ਮੌਕੇ ਸੁਣਾਇਆ ਸੀ।
ਮਾਨਤਾ ਹਾਸਿਲ ਪ੍ਰੋਵਾਈਡਰਾਂ ਵਲੋਂ ਮਿਲਣ ਵਾਲੀ ਪ੍ਰੀਸਕਰਿਪਸ਼ਨ ਲਈ ਹੁਣ ਕੋਈ ਵੀ ਚਾਰਜ ਦੇਣ ਦੀ ਜਰੂਰਤ ਨਹੀਂ ਹੋਏਗੀ।
ਡਾਕਟਰ ਆਯਸ਼ਾ ਵੇਰਾਲ ਨੇ ਜਦੋਂ ਬੀਤੇ ਮਹੀਨੇ ਇਹ ਐਲਾਨ ਕੀਤਾ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਇਸ ਫੈਸਲੇ ਦਾ ਫਾਇਦਾ ਕਰੀਬ 3 ਮਿਲੀਅਨ ਨਿਊਜੀਲੈਂਡ ਵਾਸੀਆਂ ਨੂੰ ਹੋਏਗਾ ਅਤੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਵੱਧਦੀ ਮਹਿੰਗਾਈ ਦੇ ਕਾਰਨ ਨਿਊਜੀਲੈਂਡ ਵਾਸੀਆਂ ਲਈ ਲਿਆ ਗਿਆ ਫੈਸਲਾ ਕਾਫੀ ਸਹਾਇਕ ਸਾਬਿਤ ਹੋਏਗਾ।
ਸਪੈਸ਼ਲਿਸਟਾਂ ਅਤੇ ਨੋਨ-ਪਬਲਿਕਲੀ ਫੰਡਡ ਪ੍ਰੋਵਾਈਡਰਾਂ ਲਈ ਇਹ ਪ੍ਰੀਸਕਰਿਪਸ਼ਨ ਚਾਰਜ ਖਤਮ ਨਹੀਂ ਕੀਤੇ ਗਏ ਹਨ।

ADVERTISEMENT
NZ Punjabi News Matrimonials