Wednesday, 28 February 2024
02 July 2023 New Zealand

ਯੂਨੀਵਰਸਿਰਟੀ ਆਫ ਓਟੇਗੋ ਦੇ ਕਰੀਬ 200 ਸਟਾਫ ਮੈਂਬਰਾਂ ਨੇ ਕੀਤੀ ਨੌਕਰੀ ਛੱਡਣ ਦੀ ਤਿਆਰੀ

ਯੂਨੀਵਰਸਿਰਟੀ ਆਫ ਓਟੇਗੋ ਦੇ ਕਰੀਬ 200 ਸਟਾਫ ਮੈਂਬਰਾਂ ਨੇ ਕੀਤੀ ਨੌਕਰੀ ਛੱਡਣ ਦੀ ਤਿਆਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਯੂਨੀਵਰਸਿਟੀ ਆਫ ਓਟੇਗੋ ਦੇ 189 ਸਟਾਫ ਮੈਂਬਰਾਂ ਨੇ ਰਿਡਨਡੈਂਸੀ ਐਪਲੀਕੇਸ਼ਨ ਭੇਜੀਆਂ ਹਨ ਤਾਂ ਜੋ ਉਨ੍ਹਾਂ ਨੂੰ ਨੌਕਰੀ ਛੱਡਣ ਦੀ ਇਜਾਜਤ ਦਿੱਤੀ ਜਾਏ।
ਦਰਅਸਲ ਯੂਨੀਵਰਸਿਟੀ ਨੇ ਘੱਟ ਰਹੀਆਂ ਨਵੇਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਾਰਨ ਬਜਟ ਵਿੱਚ $60 ਮਿਲੀਅਨ ਦੀ ਕਮੀ ਐਲਾਨੀ ਸੀ, ਜਿਸ ਕਾਰਨ ਕਈ ਸਟਾਫ ਮੈਂਬਰਾਂ ਨੂੰ ਕੱਢੇ ਜਾਣਾ ਤੈਅ ਸੀ ਅਤੇ ਇਨ੍ਹਾਂ 189 ਸਟਾਫ ਮੈਂਬਰਾਂ ਵਲੋਂ ਨੋਕਰੀ ਛੱਡਣ ਲਈ ਅਰਜੀ ਦਿੱਤੇ ਜਾਣਾ ਇਸੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਹੁਣ ਤੱਕ 35 ਸਟਾਫ ਮੈਂਬਰਾਂ ਦੀ ਐਪਲੀਕੇਸ਼ਨ ਮਨਜੂਰ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ ਕਈ ਅਧਿਆਪਕ ਵੀ ਹਨ ਅਤੇ 27 ਦੀ ਨੌਕਰੀ ਛੱਡਣ ਦੀ ਅਰਜੀ ਰੱਦ ਕਰ ਦਿੱਤੀ ਗਈ ਹੈ।
ਇਨ੍ਹਾਂ ਯੂਨੀਵਰਸਿਟੀਆਂ ਨੂੰ ਘੱਟ ਰਹੇ ਨਵੇਂ ਵਿਦਿਆਰਥੀਆਂ ਦੀ ਗਿਣਤੀ ਪ੍ਰਭਾਵਿਤ ਨਾ ਕਰੇ, ਇਸ ਲਈ ਨਿਊਜੀਲ਼ੈਂਡ ਸਰਕਾਰ ਨੇ ਯੂਨੀਵਰਸਿਟੀਆਂ ਲਈ $128 ਮਿਲੀਅਨ ਦੀ ਮੱਦਦ ਵੀ ਐਲਾਨੀ ਹੈ, ਪਰ ਇਸ ਮੱਦਦ ਦਾ ਕੋਈ ਫਾਇਦਾ ਹੋਏਗਾ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ।

ADVERTISEMENT
NZ Punjabi News Matrimonials