ਆਕਲੈਂਡ (ਹਰਪ੍ਰੀਤ ਸਿੰਘ): ਹੈਸਿਟੰਗਸ ਦੇ ਫਲੈਕਸਮੀਅਰ ਦੇ ਨਿਊ ਵਰਲਡ ਦੇ ਇੱਕ ਕਰਮਚਾਰੀ ਦੇ ਕੋਰੋਨਾ ਪਾਜਟੀਵ ਆਉਣ ਤੋਂ ਬਾਅਦ ਡਿਸਟ੍ਰੀਕਟ ਹੈਲਥ ਬੋਰਡ (ਡੀਐਚਬੀ) ਵਲੋਂ ਫੌਰੀ ਕਾਰਵਾਈ ਕਰਦਿਆਂ ਕਰਮਚਾਰੀ ਦੇ ਸੰਪਰਕ ਵਿੱਚ ਆਏ 'ਕਲੋਜ ਕਾਂਟੇਕਟ' ਵਾਲਿਆਂ ਨੂੰ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਗਿਆ ਹੈ। ਡੀ ਐਚ ਬੀ ਨੇ ਇਸ ਸਬੰਧੀ ਇਹ ਵੀ ਸਾਫ ਕੀਤਾ ਹੈ ਕਿ ਬਿਮਾਰ ਪਏ ਕਰਮਚਾਰੀ ਤੋਂ ਦੂਜਿਆਂ ਨੂੰ ਬਿਮਾਰੀ ਫੈਲਣ ਦੇ ਮੌਕੇ ਘੱਟ ਤਾਂ ਹਨ, ਪਰ ਉਹ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਵਰਤਣਗੇ।