ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਕਾਬੂ ਪਾਉਣ ਲਈ ਪੰਜਾਬ ਸਰਕਾਰ ਨੇ ਜੋ ਕਰਫਿਊ ਪੂਰੇ ਪੰਜਾਬ ਭਰ 'ਚ ਲਾਇਆ ਸੀ। ਉਸ ਦੀ ਮਿਆਦ 1 ਮਈ ਤੱਕ ਵਧਾ ਦਿੱਤੀ ਹੈ। ਦੱਸਦੀਏ ਕਿ ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਹੋਈ ਕੈਬਿਨੇਟ ਦੀ ਮੀਟਿੰਗ ਵਿੱਚ ਲਿਆ ਹੈ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਮੀਡਆ ਨਾਲ ਲਾਈਵ ਹੁੰਦਿਆ ਕੋਰੋਨਾ ਕਰਕੇ ਪੰਜਾਬ ਦੇ 87% ਲੋੋਕਾਂ ਦੇ ਪ੍ਰਭਾਵਿਤ ਹੋਣ ਦੀ ਗੱਲ ਵੀ ਆਖੀ ਸੀ ਅਤੇ ਸੂਬੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਹਾਲਾਤਾਂ ਨੂੰ ਖਤਰਨਾਕ ਪੱਧਰ ਦਾ ਦੱਸਿਆ ਸੀ।
ਉਨ੍ਹਾਂ ਜੁਲਾਈ/ ਅਗਸਤ ਤੱਕ ਕੋਰੋਨਾ ਦੇ ਸਿਖਰ ਤੱਕ ਫੈਲਣ ਦੀ ਗੱਲ ਵੀ ਆਖੀ ਸੀ।