ਆਕਲੈਂਡ (ਹਰਪ੍ਰੀਤ ਸਿੰਘ): ਜੱਦੋਂ ਦੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਿਊਜੀਲੈਂਡ ਵਿੱਚ ਸ਼ੁਰੂ ਹੋਈ ਹੈ, ਤੱਦ ਤੋਂ ਇੱਕ ਸ਼ਾਂਤ ਤੇ ਹੌਂਸਲੇ ਭਰਿਆ ਚਿਹਰਾ ਨਿਊਜੀਲੈਂਡ ਵਾਸੀਆਂ ਦੇ ਦਿਲਾਂ ਵਿੱਚ ਘਰ ਕਰ ਗਿਆ ਹੈ। ਉਹ ਚਿਹਰਾ ਹੈ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਦਾ। ਜਿਨ੍ਹਾਂ ਹੁਣ ਤੱਕ ਰੋਜਾਨਾ ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਵਾਇਰਸ 'ਤੇ ਅਪਡੇਟ ਦਿੱਤੀ ਹੈ ਤੇ ਇਸੇ ਲਈ ਸੈਂਕੜੇ ਨਿਊਜੀਲੈਂਡ ਵਾਸੀਆਂ ਨੇ ਉਨ੍ਹਾਂ ਲਈ ਇੱਕ ਪਟੀਸ਼ਨ ਵੀ ਦਾਇਰ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਨਿਊਜੀਲੈਂਡਰ ਆਫ ਦ ਈਅਰ ਲਈ ਨਾਮਜੱਦ ਕੀਤਾ ਜਾਏ। ਇਨ੍ਹਾਂ ਹੀ ਨਹੀਂ ਉਨ੍ਹਾਂ ਦਾ ਨਿਊਜੀਲੈਂਡ ਵਾਸੀਆਂ ਵਿੱਚ ਹਰਮਨ ਪਿਆਰਾ ਹੋਣਾ ਇਸ ਗੱਲ ਤੋਂ ਵੀ ਜਾਹਰ ਹੁੰਦਾ ਹੈ, ਕਿ ਟਵਿਟਰ 'ਤੇ ਉਨ੍ਹਾਂ ਲਈ ਖਾਸ ਫੇਨਪੇਜ ਵੀ ਬਣਾਇਆ ਗਿਆ ਹੈ, ਜਿੱਥੇ ਹਜਾਰਾਂ ਨਿਊਜੀਲੈਂਡ ਵਾਸੀ ਉਨ੍ਹਾਂ ਨੂੰ ਫੋਲੋ ਕਰ ਰਹੇ ਹਨ।