ਆਕਲੈਂਡ (ਹਰਪ੍ਰੀਤ ਸਿੰਘ): ਇੰਡੀਆ ਵਿੱਚ ਫਸੇ ਨਿਊਜੀਲੈਂਡ ਦੇ ਵਸਨੀਕਾਂ ਨੂੰ ਵਾਪਿਸ ਲਿਆਉਣ ਲਈ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਲਈ ਸਾਰਿਆਂ ਨੂੰ ਸੈਫ ਟਰੈਵਲ 'ਤੇ ਰਜਿਸਟਰ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਹਰ ਤਾਜਾ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ।
ਸਰਕਾਰ ਇਸ ਵੇਲੇ ਹਰ ਸੰਭਵ ਕੋਸ਼ਿਸ਼ ਕਰਕੇ ਇਸ ਕਾਰਜ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਅੰਤਰਰਾਸ਼ਟਰੀ ਪਾਰਟਨਰਾਂ ਅਤੇ ਏਅਰਲਾਈਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਮਨਿਸਟਰੀ ਆਫ ਫੋਰਨ ਅਫੇਅਰਜ ਵਲੋਂ ਇੰਡੀਆ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਬੈਠੇ ਨਿਊਜੀਲੈਂਡ ਵਾਸੀਆਂ ਨੂੰ ਕਿਸੇ ਵੱਡੇ ਸ਼ਹਿਰ ਚੋਂ ਫਲਾਈਟ ਰਾਂਹੀ ਵਾਪਿਸ ਬੁਲਾਇਆ ਜਾਏਗਾ, ਇਸ ਸਬੰਧੀ ਜਲਦ ਹੀ ਜਾਣਕਾਰੀ ਜਨਤੱਕ ਕੀਤੀ ਜਾ ਸਕਦੀ ਹੈ। ਜੋ ਵੀ ਤੁਹਾਡੇ ਜਾਣਕਾਰ ਹਨ, ਜੋ ਇਸ ਵੇਲੇ ਇੰਡੀਆ ਵਿੱਚ ਹਨ, ਉਨ੍ਹਾਂ ਤੱਕ ਇਹ ਸੰਦੇਸ਼ ਪੁੱਜਦਾ ਕਰੋ।
ਆਉਣ ਤੋਂ ਬਾਅਦ ਨਿਊਜੀਲੈਂਡ ਪੁੱਜੇ ਹਰ ਯਾਤਰੀ ਨੂੰ 14 ਦਿਨ ਲਈ ਕੁਆਰਂਟੀਨ ਕੀਤਾ ਜਾਏਗਾ।