ਆਕਲੈਂਡ (ਅਵਤਾਰ ਸਿੰਘ ਟਹਿਣਾ) ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਸਰਕਾਰੀ ਅਦਾਰਿਆਂ ਨਾਲ ਸਬੰਧਤ ਕੈਜੂਅਲ ਵਰਕਰਾਂ ਨੂੰ ਪੂਰੇ ਘੰਟਿਆਂ ਦੀ ਤਨਖ਼ਾਹ ਦਿੱਤੇ ਜਾਣ ਸਬੰਧੀ ਕੀਤੇ ਗਏ ਐਲਾਨ ਨਾਲ ਵਰਕਰ ਬਾਗ਼ੋ-ਬਾਗ਼ ਹੋ ਗਏ ਹਨ। ਹੁਣ ਨਰਸਿਜ, ਹੈੱਲਥ ਕੇਅਰ, ਕੌਸਲ ਅਤੇ ਕਲਚਰਲ ਸੈਕਟਰ 'ਚ ਕੰਮ ਕਰਦੇ ਵਰਕਰਾਂ ਨੂੰ ਉਨ੍ਹਾਂ ਦੀ ਪਹਿਲਾਂ ਜਿਨ੍ਹਾਂ ਦੀ ਤਨਖਾਹ ਮਿਲੇਗੀ। ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਕਰਕੇ ਕਈਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਸੀ।
ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਡਿਸਟ੍ਰਿਕ ਹੈੱਲਥ ਬੋਰਡ ਵਰਗੇ ਸਰਕਾਰੀ ਅਦਾਰਿਆਂ ਨਾਲ ਸਬੰਧਤ ਵਰਕਰ ਸਰਕਾਰ ਵੱਲੋਂ ਐਲਾਨੀ ਵੇਜ ਸਬਸਿਡੀ ਦੇ ਘੇਰੇ 'ਚ ਨਹੀਂ ਆਉਂਦੇ, ਜਿਸ ਕਰਕੇ ਸਰਕਾਰੀ ਅਦਾਰੇ ਉਨ੍ਹਾਂ ਨੂੰ ਪਹਿਲਾਂ ਦੇ ਹਿਸਾਬ ਨਾਲ ਤਨਖਾਹ ਦਿੰਦੇ ਰਹਿਣ, ਜਿਨ੍ਹਾਂ ਦੇ ਕੋਵਿਡ-19 ਕਾਰਨ ਕੰਮ ਕਰਨ ਵਾਲੇ ਘੰਟੇ ਘਟਾਏ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਮਹਿਸੂਸ ਕਰ ਰਹੇ ਹਨ ਕਿ ਸਰਕਾਰੀ ਵਿਭਾਗ ਸਟੇਟ ਸਰਵਿਸਜ ਕਮਿਸ਼ਨ ਦੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ, ਜਿਨਾਂ੍ਹ ਰਾਹੀਂ ਆਪਣੇ ਵਰਕਰਾਂ ਨੂੰ ਲਗਾਤਾਰ ਤਨਖ਼ਾਹ ਦਿੱਤੇ ਜਾਣ ਬਾਰੇ ਜ਼ੋਰ ਦਿੱਤਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਐਲਾਨ ਦਾ ਹੋਰ ਕਈ ਸਰਕਾਰੀ ਅਦਾਰਿਆਂ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ, ਜਿਨ੍ਹਾਂ 'ਚ ਕੰਮ ਕਰਦੇ ਕਈ ਕੈਜੂਅਲ ਵਰਕਰਾਂ ਦੀ ਛੁੱਟੀ ਕਰ ਦਿੱਤੀ ਗਈ ਸੀ। ਸਰਕਾਰੀ ਅਦਾਰਿਆਂ ਨਾਲ ਸਬੰਧਤ ਅਜਿਹੇ ਵਰਕਰਾਂ ਦੀ ਹਾਲਤ ਇਸ ਕਰਕੇ ਤਰਸਯੋਗ ਹੋ ਸੀ ਕਿ ਇਹ ਭਾਵੇਂ ਪੂਰੇ ਘੰਟੇ ਕੰਮ ਕਰਦੇ ਸਨ ਪਰ ਕੰਟਰੈਕਟ 'ਤੇ ਜੌਬ ਹੋਣ ਕਰਕੇ ਘਰੇ ਬਿਠਾ ਦਿੱਤੇ ਗਏ ਸਨ, ਹੋਰ ਤਾਂ ਹੋਰ ਸਰਕਾਰੀ ਵਰਕਰ ਹੋਣ ਕਰਕੇ ਵੇਜ ਸਬਸਿਡੀ ਲੈਣ ਦੇ ਵੀ ਕਾਬਲ ਨਹੀਂ ਸਨ। ਜਿਸ ਕਰਕੇ ਅੱਜ ਪ੍ਰਧਾਨ ਮੰਤਰੀ ਦੇ ਐਲਾਨ ਨੇ ਇਨ੍ਹਾਂ ਨੂੰ ਬਹੁਤ ਰਾਹਤ ਦਿੱਤੀ ਹੈ।
ਇਕ ਰਿਪੋਰਟ ਅਨੁਸਾਰ ਹੈੱਲਥ ਕੇਅਰ ਅਸਿਸਟੈਂਟ ਵਜੋਂ ਕਰਨ ਵਾਲੀ ਔਰਤ ਮੌਲੀ ਦਾ ਕਹਿਣਾ ਹੈ ਕਿ ਅੱਜ ਜਦੋਂ ਉਸਨੇ ਪ੍ਰਧਾਨ ਮੰਤਰੀ ਦਾ ਐਲਾਨ ਸੁਣਿਆ ਤਾਂ ਖੁਸ਼ੀ ਨਾਲ ਉਸਦੀਆਂ ਅੱਖਾਂ 'ਚ ਹੰਝੂ ਆ ਗਏ। ਇਹ ਬਹੁਤ ਵੱਡੀ ਰਾਹਤ ਹੈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗੱਲ ਸੁਣ ਲਈ ਹੈ। ਉਨ੍ਹਾਂ ਦੇ ਨਾਲ ਕੰਮ ਕਰਨ ਵਾਲੀ ਹੋਰ ਸਾਥਣ ਨੇ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ।
ਨਿਊਜ਼ੀਲੈਂਡ ਨਰਸਿਜ ਆਰਗੇਨਾਈਜੇਸ਼ਨ ਦੇ ਇੰਡਸਟਰੀਅਲ ਐਡਵਾਈਜ਼ਰ ਡੈਵਿਟ ਵੇਟ ਨੇ ਵੀ ਪ੍ਰਧਾਨ ਮੰਤਰੀ ਵੱਲੋਂ ਸਭ ਕੁੱਝ ਸਪੱਸ਼ਟ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ। ਜੋ ਅਗਲੇ ਦਿਨੀਂ ਦੇਸ਼ ਦੇ 20 ਡਿਸਟ੍ਰਿਕ ਹੈੱਲਥ ਬੋਰਡਜ ਨੂੰ ਪੱਤਰ ਵੀ ਲਿਖਣਗੇ ਅਤੇ ਵਰਕਰਾਂ ਨੂੰ ਐਵਰੇਜ ਵੀਕਲੀ ਪੇਅ ਦੇਣ ਬਾਰੇ ਕਹਿਣਗੇ।