ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕੀ ਲੋਕਾਂ ਦਾ ਮੰਨਣਾ ਹੈ ਕਿ ਨਿਊਜੀਲੈਂਡ ਦੁਨੀਆਂ ਦਾ ਦੂਜੇ ਨੰਬਰ ਦਾ ਸਭ ਤੋਂ ਵਧੀਆ ਦੇਸ਼ ਹੈ ਤੇ ਇਹ ਗੱਲ ਉਨ੍ਹਾਂ ਵਲੋਂ ਇਹ ਸਰਵੇਅ ਵਿੱਚ ਕਬੂਲੀ ਗਈ ਹੈ।
ਇਹ ਸਰਵੇਅ ਦ ਯੂਐਸ ਨਿਊਜ਼ ਐਂਡ ਵਰਲਡ ਵਲੋਂ ਕਰਵਾਇਆ ਗਿਆ ਹੈ ਤੇ ਇਸ ਰਿਪੋਰਟ ਨੂੰ ਬਨਾਉਣ ਲਈ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਕਈ ਅਹਿਮ ਜਾਣਕਾਰੀਆਂ ਬਾਰੇ ਪੁੱਛਿਆ ਗਿਆ ਹੈ।
ਓਵਰਆਲ ਰੈਂਕਿੰਗ ਵਿੱਚ ਨਿਊਜੀਲੈਂਡ ਦਾ 8ਵਾਂ ਨੰਬਰ ਹੈ, ਪਰ ਜਦੋੋਂ ਇਸ ਸਰਵੇਅ ਵਿੱਚ ਸਿਰਫ ਅਮਰੀਕੀਆਂ ਦੀ ਰਾਏ ਜੱਗਜਾਹਰ ਹੋਈ ਤਾਂ ਉਸ ਵਿੱਚ ਨਿਊਜੀਲੈਂਡ ਨੂੰ ਉਨ੍ਹਾਂ ਵਲੋਂ ਦੁਨੀਆਂ ਦਾ ਦੂਜੇ ਨੰਬਰ ਦੀ ਸਭ ਤੋਂ ਵਧੀਆ ਦੇਸ਼ ਦੱਸਿਆ ਗਿਆ ਹੈ। ਅਮਰੀਕੀਆ ਅਨੁਸਾਰ ਯੂਕੇ ਸੂਚੀ ਵਿੱਚ ਪਹਿਲੇ ਨੰਬਰ 'ਤੇ ਹੈ।
ਅਮਰੀਕਾ ਤੀਜੇ ਨੰਬਰ 'ਤੇ, ਆਸਟ੍ਰੇਲੀਆ ਚੌਥੇ ਨੰਬਰ 'ਤੇ, ਸਵੀਡਨ ਪੰਜਵੇਂ ਨੰਬਰ 'ਤੇ, ਕੈਨੇਡਾ ਛੇਵੇਂ ਨੰਬਰ 'ਤੇ, ਜਪਾਨ 7ਵੇਂ ਨੰਬਰ 'ਤੇ, ਫਰਾਂਸ 8ਵੇਂ ਨੰਬਰ 'ਤੇ ਸਵੀਟਜਰਲੈਂਡ 9ਵੇਂ ਨੰਬਰ 'ਤੇ, ਜਰਮਨੀ 10ਵੇਂ ਨੰਬਰ 'ਤੇ ਹੈ।