ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡਟੇਡ ਇਮਪਲਾਇਰ ਵੀਜਾ ਸ਼੍ਰੇਣੀ ਦੇ ਠੱਗੇ ਸੈਂਕੜੇ ਕਰਮਚਾਰੀਆਂ ਦੀ ਮੱਦਦ ਲਈ ਭਾਈਚਾਰੇ ਅਤੇ ਸਰਕਾਰ ਵਲੋਂ ਮੱਦਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸੇ ਮੱਦਦ ਨੂੰ ਅੱਗੇ ਵਧਾਉਂਦਿਆਂ ਬੀਤੇ ਦਿਨੀਂ ਦੱਖਣੀ ਆਕਲੈਂਡ ਵਿਖੇ ਇੱਕ ਵਿਸ਼ੇਸ਼ ਇਵੈਂਟ ਦਾ ਆਯੋਜਨ ਕੀਤਾ ਗਿਆ, ਜਿੱਥੇ ਇਨ੍ਹਾਂ ਕਰਮਚਾਰੀਆਂ ਦੇ ਹੁਨਰ ਅਨੁਸਾਰ ਇਨ੍ਹਾਂ ਨੂੰ ਨੌਕਰੀ ਲੱਭਣ ਵਿੱਚ ਮੱਦਦ ਕੀਤੀ ਗਈ ਤੇ ਇਸ ਲਈ ਲੋਕਲ ਪੱਧਰ 'ਤੇ ਕਾਰੋਬਾਰੀਆਂ ਦੀ ਪਹਿਲਕਦਮੀ ਕਾਫੀ ਸ਼ਲਾਘਾਯੋਗ ਰਹੀ।
ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ ਵਲੋਂ ਇਹ ਫੁੱਲ ਡੇਅ ਇਵੈਂਟ ਮੈਂਗਰੀ ਮੈਮੋਰੀਅਲ ਹਾਲ ਵਿਖੇ ਕਰਵਾਈ ਗਈ ਸੀ। ਜਿਨ੍ਹਾਂ ਕਰਮਚਾਰੀਆਂ ਨੂੰ ਇਸ ਮੌਕੇ ਨੌਕਰੀਆਂ ਮਿਲ ਗਈਆਂ ਹਨ, ਉਨ੍ਹਾਂ ਨੇ ਆਸ ਪ੍ਰਗਟਾਈ ਕਿ ਨਿਊਜੀਲੈਂਡ ਵਿੱਚ ਆਖਿਰਕਾਰ ਉਨ੍ਹਾਂ ਨੂੰ ਕੰਮ ਕਰਕੇ ਆਪਣਾ ਚੰਗਾ ਭਵਿੱਖ ਬਨਾਉਣ ਦਾ ਮੌਕਾ ਮਿਲੇਗਾ ਤੇ ਬਾਕੀਆਂ ਲਈ ਨੌਕਰੀ ਮਿਲਣ ਤੱਕ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।