ਆਕਲੈਂਡ (ਹਰਪ੍ਰੀਤ ਸਿੰਘ) - 'ਕਸ਼ੇਤਰਾ ਕੁਲੈਕਟਿਵ' ਆਰਟਿਸਟਾਂ ਦਾ ਇੱਕ ਸਮੂਹ ਹੈ, ਜਿਸਦਾ ਉਦੇਸ਼ ਨਿਊਜ਼ੀਲੈਂਡ ਵਿੱਚ ਭਾਰਤੀ ਵਿਰਾਸਤ ਵਾਲੇ ਕਲਾਕਾਰਾਂ ਨੂੰ ਇੱਕ ਮੁਕਾਮ ਦੇਣਾ ਹੈ।
ਸਟੀਰੀਓਟਾਈਪਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰਦੇ ਹੋਏ, ਵੈਲਿੰਗਟਨ ਵਿੱਚ ਨਿਊਜ਼ੀਲੈਂਡ ਪੋਰਟਰੇਟ ਗੈਲਰੀ ਟੀ ਪੁਕੇਂਗਾ ਵਕਾਟਾ ਵਿਖੇ ਅਦਿੱਖ ਸਮਕਾਲੀ ਭਾਰਤੀ ਕਲਾ ਪ੍ਰਦਰਸ਼ਨੀ ਦੀ ਤਿਆਰੀ ਕਰ ਰਿਹਾ ਹੈ।
ਸਾਰਾ ਦੱਤ ਜੋ ਕਿ ਕਸ਼ੇਤਰਾ ਕੁਲੂਕਟਿਵ ਦੀ ਇੱਕ ਸੰਸਥਾਪਕ ਮੈਂਬਰ ਹੈ, ਦਾ ਇਸ ਬਾਰੇ ਕਹਿਣਾ ਹੈ ਕਿ ਮੇਰੇ ਕੰਮ ਤੇ ਆਕਲੈਂਡ ਮਿਊਜ਼ੀਅਮ ਦੇ ਨਾਲ ਸਹਿਯੋਗ ਦੇ ਬਾਵਜੂਦ ਮੈਂ ਹਮੇਸ਼ਾ ਤੋਂ ਇਹ ਜਾਣਦੀ ਸੀ ਕਿ ਨਿਊਜ਼ੀਲੈਂਡ ਦੇ ਭਾਰਤੀ ਭਾਈਚਾਰੇ ਦੀ ਬਹੁਤ ਜ਼ਿਆਦਾ ਪ੍ਰਤੀਨਿਧਤਾ ਨਹੀਂ ਕੀਤੀ ਗਈ ਜੋ ਹਮੇਸ਼ਾ ਤੋਂ ਹੀ ਇਸ ਪਾਸੇ ਕੁਝ ਵੱਖਰਾ ਕਰਨ ਦਾ ਜਜਬਾ ਰੱਖਦੇ ਸਨ।
ਸਾਰਾ ਐਲਫ੍ਰਿਸਟਨ ਕਾਲਜ ਵਿੱਚ ਇੱਕ ਹਾਈ ਸਕੂਲ ਅਧਿਆਪਕ ਵਜੋਂ ਕਾਰਜਸ਼ੀਲ ਹੈ ।
ਕਸ਼ੇਤਰਾ ਕੁਲੈਕਟਿਵ ਦੀ ਸਥਾਪਨਾ ਸਾਰਾ ਦੱਤ ਦੁਆਰਾ ਮੰਦਰੀਕਾ ਰੂਪਾ ਅਤੇ ਉਨ੍ਹਾਂ ਦੀ ਧੀ, ਮੈਂਡੀ ਰੂਪਾ ਰੀਡ ਦੇ ਸਹਿਯੋਗ ਨਾਲ ਕੀਤੀ ਗਈ ਹੈ ਤੇ ਇਹ ਸਭ ਉੱਦਮ ਇੱਕ ਕੈਫੇ ਵਿੱਚ ਇਨ੍ਹਾਂ ਵਿਚਾਲੇ ਹੋਈ ਇੱਕ ਆਮ ਗੱਲਬਾਤ ਤੋਂ ਬਾਅਦ ਸ਼ੁਰੂ ਹੋਇਆ ਸੀ।
ਰੂਪਾ ਇੱਕ ਫਿਲਮ ਨਿਰਮਾਤਾ ਵੀ ਹੈ ਤੇ ਨਾਲ ਹੀ ਉਨ੍ਹਾਂ ਦਾ ਪਿਛੋਕੜ ਕਲਚਰਲ ਤੇ ਕਮਿਊਨਿਟੀ ਵਰਕ ਨਾਲ ਵੀ ਸਬੰਧਤ ਹੈ।
ਰੂਪਾ ਨਾਟਕਕਾਰ ਅਤੇ ਅਭਿਨੇਤਾ ਜੈਕਬ ਰਾਜਨ ਅਤੇ ਸਥਾਨਿਕ ਕਲਾਕਾਰ ਰਫੀਕ ਪਟੇਲ ਨੂੰ ਜਾਣਦੀ ਸੀ ਅਤੇ ਪਿਛਲੇ ਸਮੇਂ ਵਿੱਚ ਚਿੱਤਰਕਾਰ ਸ਼ਰੂਤੀ ਯਾਤਰੀ ਨਾਲ ਕੰਮ ਕਰ ਚੁੱਕੀ ਹੈ।
ਸੂਚੀ ਵਿੱਚ ਅੱਗੇ ਟਿਫਨੀ ਸਿੰਘ ਸ਼ਾਮਿਲ ਹੁੰਦੀ ਹੈ, ਜੋ ਇੱਕ ਸਮਾਜਿਕ ਅਭਿਆਸ ਕਲਾਕਾਰ ਹੈ ਤੇ ਸੋਸ਼ਲ ਐਂਗੇਜਡ ਆਰਟ ਆਊਟਕਮ ਵਿੱਚ ਮਾਹਿਰ ਹੈ।
ਰੂਪਾ ਅਨੁਸਾਰ ਟਿਫਨੀ ਸਿੰਘ ਹਰ ਕਿਸੇ ਦੀ ਇੱਛਾ ਸੂਚੀ ਵਿੱਚ ਸੀ।
ਇਨ੍ਹਾਂ ਸੱਤ ਕਰੀਏਟਰਾਂ ਦੇ ਸਾਂਝੇ ਉਪਰਾਲੇ ਸਦਕਾ ਆਖਿਰਕਾਰ ਕਸ਼ੇਤਰਾ ਕੁਲੈਕਟਿਵ ਦਾ ਸਿਰਜਣ ਹੋਇਆ।
ਇਨ੍ਹਾਂ ਵਲੋਂ 2022 ਵਿੱਚ ਆਕਲੈਂਡ ਦੇ ਵਾਰ ਮੈਮੋਰੀਅਲ ਮਿਊਜ਼ੀਅਮ ਵਿਖੇ 'ਏ ਪਲੇਸ ਟੂ ਸਟੈਂਡ' ਨਾਮਕ ਆਪਣੀ ਪਹਿਲੀ ਪ੍ਰਦਰਸ਼ਨੀ ਲਾਈ ਗਈ ਸੀ।
ਜਿਸਤੋਂ ਬਾਅਦ ਹੁਣ ਰਾਜਧਾਨੀ ਤੱਕ ਪਹੁੰਚਣ ਦੇ ਸਾਰਥਿਕ ਯਤਨ ਹੋ ਰਹੇ ਹਨ ।