ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦਾ ਰਹਿਣ ਵਾਲਾ ਭਾਰਤੀ ਮੂਲ ਦਾ ਅਧਿਆਪਕ ਸੁਭਾਸ਼ ਚੰਦਰ ਇਸ ਵੇਲੇ ਹਜਾਰਾਂ ਨਿਊਜੀਲੈਂਡ ਮੂਲ ਦੇ ਵਿਦਿਆਰਥੀਆਂ ਦਾ ਚਹੇਤਾ ਬਣ ਗਿਆ ਹੈ। 2019 ਵਿੱਚ ਨੈਸ਼ਨਲ ਐਕਸਲੈਂਸ ਇਨ ਟੀਚਿੰਗ ਨਾਲ ਸਨਮਾਨੇ ਗਏ ਸੁਭਾਸ਼ ਨੇ ਆਪਣੇ ਕੁਝ ਕੁ ਵਿਦਿਆਰਥੀਆਂ ਦੀ ਮੱਦਦ ਲਈ ਇਨਫੀਨੀਟੀ ਪਲਸ ਵਨ ਨਾਮ ਦਾ ਚੈਨਲ ਸ਼ੁਰੂ ਕੀਤਾ ਸੀ। ਐਨਸੀਈਏ ਮੈਥ ਸਬਜੈਕਟ ਲਈ ਸ਼ੁਰੂ ਕੀਤੇ ਚੈਨਲ ਨੂੰ ਹੌਲੀ-ਹੌਲੀ ਇਨੀਂ ਪ੍ਰਸਿੱਧੀ ਮਿਲ ਗਈ ਕਿ ਕਰੀਬ 33,000 ਵਿਦਿਆਰਥੀਆਂ ਸੁਭਾਸ਼ ਦੇ ਟੁਟੋਰੀਅਲ ਦੇਖਦੇ ਹਨ ਤੇ ਉਸਦੀ ਹੌਂਸਲਾ-ਵਧਾਈ ਕਰਦੇ ਹਨ।
ਸੁਭਾਸ਼ ਦੇ ਮੈਥ ਸੱਮਸਿਆਵਾਂ ਹੱਲ ਕਰਨ ਲਈ ਕੋਡ ਐਕਸ ਫੈਕਟਰ ਤਾਂ ਵਿਦਿਆਰਥੀਆਂ ਦੇ ਨਾਲ ਨਿਊਜੀਲੈਂਡ ਦੇ ਅਧਿਆਪਕਾਂ ਨੂੰ ਵੀ ਕਾਫੀ ਭਾਅ ਰਿਹਾ ਹੈ।