ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੀ ਉਡਾਣ ਐਨ ਜੈਡ 223 ਵਿੱਚ ਮਾਹੌਲ ਉਸ ਵੇਲੇ ਡਰਾ ਦੇਣ ਵਾਲਾ ਬਣ ਗਿਆ, ਜਦੋਂ ਸਾਊਥ ਆਈਲੈਂਡ ਵਿੱਚ ਚੱਲ ਰਹੀਆਂ ਤੂਫਾਨੀ ਹਵਾਵਾਂ ਕਾਰਨ ਅਜਿਹਾ ਟਰਬੂਲੈਂਸ ਪੈਦਾ ਹੋਇਆ ਕਿ ਜਹਾਜ ਅਚਾਨਕ ਕਈ ਫੁੱਟ ਹਾਈਟ ਗੁਆਉਣ ਲੱਗ ਪਿਆ, ਇਸ ਕਾਰਨ ਜਹਾਜ ਵਿੱਚ ਬੈਠੇ ਯਾਤਰੀਆਂ ਵਿੱਚ ਸਹਿਮ ਭਰਿਆ ਮਾਹੌਲ ਪੈਦਾ ਹੋ ਗਿਆ ਤੇ ਕਈ ਯਾਤਰੀਆਂ ਨੇ ਡਰ ਕਾਰਨ ਚੀਕਣਾ-ਚਿਲਾਉਣਾ ਸ਼ੁਰੂ ਕਰ ਦਿੱਤਾ।
ਹਾਲਾਂਕਿ ਚੰਗੀ ਕਿਸਮਤ ਰਹੀ ਕਿ ਇਸ ਡਰਾ ਦੇਣ ਵਾਲੀ ਘਟਨਾ ਦੌਰਾਨ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਵੱਜੀ ਤੇ ਕਰੂ ਮੈਂਬਰਾਂ ਵਲੋਂ ਵੀ ਯਾਤਰੀਆਂ ਨੂੰ ਸ਼ਾਂਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਸਾਊਥ ਆਈਲੈਂਡ ਵਿੱਚ ਇਸ ਵੇਲੇ ਤੂਫਾਨੀ ਹਵਾਵਾਂ ਦੀ ਭਵਿੱਖਬਾਣੀ ਅਮਲ ਵਿੱਚ ਹੈ ਤੇ ਹੋਰਾਂ ਯਾਤਰੀਆਂ ਨੂੰ ਵੀ ਅਜਿਹੇ ਅਨੁਭਵ ਹੋ ਸਕਦੇ ਹਨ।