ਆਕਲੈਂਡ (ਹਰਪ੍ਰੀਤ ਸਿੰਘ) - 43 ਸਾਲਾ ਇਸ ਵਿਅਕਤੀ ਦਾ ਨਾਮ ਬ੍ਰਾਇਡਨ ਬੋਇਸ ਹੈ, ਜੋ ਹੈਵਲੋਕ ਨਾਰਥ ਦਾ ਰਹਿਣ ਵਾਲਾ ਹੈ। ਅੱਜ ਇਸ ਦੀ ਪੇਸ਼ੀ ਨੈਪੀਅਰ ਜਿਲ੍ਹਾ ਅਦਾਲਤ ਵਿੱਚ ਕਰਵਾਈ ਗਈ ਹੈ ਤੇ ਇਸ 'ਤੇ 2 ਛੋਟੇ-ਛੋਟੇ ਬੱਚਿਆਂ ਦੇ ਪਿਓ ਦਾ ਕਤਲ ਦੇ ਚਾਰਜ ਲਾਏ ਗਏ ਸਨ।
ਬੀਤੀ ਜੁਲਾਈ ਵਿੱਚ ਬੋਇਸ 2009 ਮਾਡਲ ਦੀ ਮੋਡੀਫਾਈਡ ਫੋਰਡ ਫਾਲਕਨ ਗੱਡੀ ਆਪਣੇ ਦੋਸਤਾਂ ਨੂੰ ਸਿਰਫ ਇਹ ਦਿਖਾਉਣ ਲਈ ਚਲਾ ਰਿਹਾ ਸੀ ਕਿ ਇਹ ਕਿੰਨੀ ਤੇਜ ਜਾ ਸਕਦੀ ਹੈ, ਗੱਡੀ ਦੀ ਰਫਤਾਰ 200 ਤੱਕ ਦਰਜ ਕੀਤੀ ਗਈ, ਮਾੜੀ ਕਿਸਮਤ ਕਿ ਗੱਡੀ ਕਾਬੂ ਤੋਂ ਬਾਹਰ ਹੋ ਗਈ ਤੇ ਮਾਰਕੋ ਮਿਲੀਏਕੋ ਨਾਮ ਦੇ ਵਿਅਕਤੀ ਵਿੱਚ ਜਾ ਵੱਜੀ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਰਕੋ 2 ਬੱਚਿਆਂ ਦਾ ਪਿਤਾ ਸੀ।
ਛਾਣਬੀਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਬੋਇਸ ਨੇ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਮੈੱਥ ਨਾਮ ਦਾ ਨਸ਼ਾ ਕੀਤਾ ਸੀ ਤੇ ਅੱਜ ਹੋਈ ਪੇਸ਼ੀ ਵਿੱਚ ਉਸਨੇ ਆਪਣੇ 'ਤੇ ਲੱਗੇ ਮੇਨਸਲੋਟਰ ਦੇ ਇੱਕ ਦੋਸ਼ ਨੂੰ ਕਬੂਲ ਲਿਆ ਹੈ। ਹਾਦਸਾਗ੍ਰਸਤ ਗੱਡੀ ਵੀ ਅਣਰਜਿਸਟਰਡ ਤੇ ਅਣਵਾਰੰਟਡ ਸੀ।