ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀਆਂ 2 ਮਹਿਲਾ ਕਰਮਚਾਰੀਆਂ ਦੀ ਇੱਕ ਪਾਰਕ ਵਿੱਚ ਝੂਟੇ ਲੈਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਨਿਊਜੀਲੈਂਡ ਵਾਸੀਆਂ ਵਲੋਂ ਇਸਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਹਾਲਾਂਕਿ ਵੀਡੀਓ ਦਾ ਟਾਈਟਲ ਇਹ ਦਿੱਤਾ ਗਿਆ ਹੈ ਕਿ "ਇਫ ਯੂ ਵੰਡਰ ਵਾਏ ਐਨ ਜੈਡ ਪੁਲਿਸ ਡਜ਼'ਨਟ ਕਮ ਵੈਨ ਯੂ ਕਾਲ ਦੇਮ" ਤੇ ਕੁਝ ਕੁ ਲੋਕਾਂ ਨੇ ਇਸ ਵੀਡੀਓ ਦੀ ਨਿੰਦਾ ਵੀ ਕੀਤੀ, ਪਰ ਦੂਜੇ ਪਾਸੇ ਪੁਲਿਸ ਵਲੋਂ ਇਹ ਸਾਫ ਕਰ ਦਿੱਤਾ ਗਿਆ ਕਿ ਇਹ ਵੀਡੀਓ ਉਸ ਵੇਲੇ ਦੀ ਹੈ, ਜਦੋਂ ਇੱਕ ਫੈਮਿਲੀ ਇੰਸੀਡੈਂਸ ਦੀ ਘਟਨਾ ਨਾਲ ਨਜਿੱਠਣ ਤੋਂ ਬਾਅਦ ਸਟਾਫ ਵਾਪਿਸ ਆ ਰਿਹਾ ਸੀ ਤੇ ਰਸਤੇ ਵਿੱਚ ਗਰਾਉਂਡ ਵਿੱਚ ਖੇਡਦੇ ਬੱਚਿਆਂ ਨੇ ਇਨ੍ਹਾਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਨਾਲ ਕੁਝ ਸਮਾਂ ਬੀਤਾਉਣ ਦੀ ਗੁਜਾਰਿਸ਼ ਕੀਤੀ।