ਆਕਲੈਂਡ (ਹਰਪ੍ਰੀਤ ਸਿੰਘ) - ਚਰਨਜੀਤ ਸਿੰਘ ਨਾਮ ਦੇ ਨੌਜਵਾਨ ਦੀਆਂ ਸੱਮਸਿਆਵਾਂ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ, ਕਿਉਂਕਿ 9 ਮਹੀਨੇ ਦੀ ਹੋਮ ਡਿਟੈਂਸ਼ਨ ਦੀ ਸਜਾ ਤਾਂ ਉਸਨੂੰ ਹੋ ਹੀ ਚੁੱਕੀ ਹੈ ਤੇ ਜਲਦ ਹੀ ਉਸਦੀ ਡਿਪੋਰਟੇਸ਼ਨ ਦੇ ਵਿਚਾਰ 'ਤੇ ਕਾਰਵਾਈ ਜਲਦ ਹੀ ਸ਼ੁਰੂ ਹੋ ਜਾਏਗੀ।
ਦਰਅਸਲ ਚਰਨਜੀਤ ਸਿੰਘ ਨਿਊਜੀਲੈਂਡ ਵਿੱਚੋਂ ਪਹਿਲਾਂ ਓਵਰਸਟੇਅ ਹੋਣ ਕਾਰਨ ਡਿਪੋਰਟ ਹੋ ਚੁੱਕਾ ਸੀ, ਕੁਝ ਸਮਾਂ ਬਾਅਦ ਉਸਨੇ ਨਕਲੀ ਨਾਮ ਤੇ ਜਨਮ ਤਾਰੀਖ 'ਤੇ ਇੱਕ ਹੋਰ ਪਾਸਪੋਰਟ ਇੰਡੀਆ ਤੋਂ ਬਣਵਾਇਆ ਤੇ ਦੁਬਾਰਾ ਤੋਂ ਨਿਊਜੀਲੈਂਡ ਦਾ ਵੀਜਾ ਹਾਸਿਲ ਕੀਤਾ। ਇੱਥੇ ਆਕੇ ਕਈ ਵਾਰ ਉਸਨੇ ਨਕਲੀ ਪਾਸਪੋਰਟ 'ਤੇ ਹੀ ਵੀਜੇ ਵਧਵਾਏ ਤੇ ਰੈਜੀਡੈਂਸੀ ਵੀ ਹਾਸਿਲ ਕੀਤੀ।
ਇਮੀਗ੍ਰੇਸ਼ਨ ਨੂੰ ਇਸ ਝੂਠ ਬਾਰੇ ਪਤਾ ਲੱਗ ਗਿਆ ਤੇ ਚਰਨਜੀਤ ਖਿਲਾਫ ਹੋਈ ਕਾਰਵਾਈ ਤੋਂ ਬਾਅਦ ਚਰਨਜੀਤ ਸਿੰਘ ਨੂੰ 9 ਮਹੀਨੇ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ।
ਇਮੀਗ੍ਰੇਸ਼ਨ ਨਿਊਜੀਲੈਂਡ ਦੀ ਨੈਸ਼ਨਲ ਮੈਨੇਜਰ ਇਨਵੈਸਟੀਗੇਸ਼ਨ ਸਟੀਫਨੀ ਗਰੇਟਹੈੱਡ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚਰਨਜੀਤ ਸਿੰਘ ਦੀ ਡਿਪੋਰਟੇਸ਼ਨ ਦੇ ਵਿਚਾਰ 'ਤੇ ਵੀ ਜਲਦ ਹੀ ਕਾਰਵਾਈ ਸ਼ੁਰੂ ਹੋ ਜਾਏਗੀ।